ਯੂਥ ਕਾਂਗਰਸ ਵੱਲੋਂ ਚੇਅਰਮੈਨ ਜੁਲਕਾ ਦਾ ਵਿਸ਼ੇਸ਼ ਸਨਮਾਨ

ਮਨਪ੍ਰੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 27 ਦਸੰਬਰ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਮਹਾਰਾਨੀ ਪਰਨੀਤ ਕੌਰ ਵੱਲੋਂ ਪਿਛਲੇ ਦਿਨੀਂ ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈਲ ਜ਼ਿਲ੍ਹਾ ਪਟਿਆਲਾ ਦੇ ਨਵੇਂ ਥਾਪੇ ਗਏ ਚੇਅਰਮੈਨ ਜਸਵਿੰਦਰ ਜੁਲਕਾਂ ਨੂੰ ਅੱਜ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਮੀਤ ਪ੍ਰਧਾਨ ਨਿਖਿਲ ਕੁਮਾਰ ਕਾਕਾ ਅਤੇ ਉੁਨ੍ਹਾਂ ਦੀ ਟੀਮ ਵੱਲੋਂ ਗੁਲਦਸਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਖਿਲ ਕਾਕਾ ਨੇ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਮਿਹਨਤੀ ਤੇ ਇਮਾਨਦਾਰ ਆਗੂ ਜੁਲਕਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਦੇ ਕੇ ਨਿਵਾਜਿਆ ਗਿਆ ਹੈ। ਇਸ ਮੌਕੇ ਜੁਲਕਾਂ ਨੇ ਯੂਥ ਕਾਂਗਰਸ ਦੀ ਸਮੁੱਚੀ ਟੀਮ ਅਤੇ ਨਿਖਿਲ ਕਾਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉੁਣਗੇ। ਇਸ ਮੌਕੇ ਸ਼ੁਭਮ ਚੁੱਘ, ਗੁਰਜੰਟ ਸਿੰਘ, ਗਵਿਸ਼ ਸ਼ਰਮਾ, ਗੌਰਵ ਉਪਲ, ਅਗਮ ਪ੍ਰਤਾਪ, ਦੀਪਕ ਕੁਮਾਰ, ਤਰੁਨ ਸ਼ਰਮਾ, ਸ਼ੁਭਮ ਸੇਠੀ, ਲਵਿਸ਼ ਚੁੱਘ, ਮੰਜੂ ਜੋਸ਼ੀ, ਮੋਹਿਤ ਵਰਮਾ, ਰਾਜਨ ਕੁਮਾਰ ਆਦਿ ਯੂਥ ਕਾਂਗਰਸ ਆਗੂ ਤੇ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…