
ਸਮਾਜਿਕ ਸਾਕਾਰਾਤਮਿਕ ਤਬਦੀਲੀ ਲਈ ਨੌਜਵਾਨ ਰਾਜਨੀਤੀ ਦੇ ਖੇਤਰ ਵਿੱਚ ਆਉਣ: ਬਲਬੀਰ ਸਿੱਧੂ
ਐੱਨਐੱਸ ਯੂਆਈ ਦੇ ਨਵ-ਨਿਯੁਕਤ ਸਕੱਤਰ ਰਾਜਕਰਨ ਬੈਦਵਾਨ ਨੇ ਕੀਤੀ ਸਿੱਧੂ ਨਾਲ ਮੁਲਾਕਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਸਮਾਜ ਵਿੱਚ ਸਾਕਾਰਾਤਮਿਕ ਤਬਦੀਲੀ ਦੇ ਲਈ ਨੌਜਵਾਨ ਵਰਗ ਨੂੰ ਸਮਾਜ ਵਿੱਚ ਅੱਗੇ ਹੋ ਕੇ ਵਿਚਰਨਾ ਚਾਹੀਦਾ ਹੈ, ਤਾਂ ਕਿ ਇਕ ਬਿਹਤਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਨਿੱਗਰ ਯੋਗਦਾਨ ਹਰ ਹੀਲੇ ਪਾਇਆ ਜਾ ਸਕੇ। ਇਹ ਗੱਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਹੀ। ਸਿਹਤ ਮੰਤਰੀ ਸ੍ਰੀ ਸਿੱਧੂ ਐੱਨਐੱਸਯੂਆਈ ਦੇ ਨਵ-ਨਿਯੁਕਤ ਸੂਬਾ ਸਕੱਤਰ-ਰਾਜਕਰਨ ਵੈਦਵਾਨ ਸੋਹਾਣਾ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਦੇ ਨਾਲ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਰਾਜਕਰਨ ਬੈਦਵਾਨ ਦੀ ਐੱਨਐੱਸਯੂਆਈ ਦੇ ਬਤੌਰ ਸੂਬਾ ਜਨਰਲ ਸਕੱਤਰ ਵਜੋਂ ਹੋਈ ਨਿਯੁਕਤੀ ’ਤੇ ਨੌਜਵਾਨ ਆਗੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
ਰਾਜਕਰਨ ਬੈਦਵਾਣ-ਸੋਹਣਾ ਨੂੰ ਮਿਲੀ ਇਸ ਜ਼ਿੰਮੇਵਾਰੀ ਲਈ ਉਨ੍ਹਾਂ ਨੂੰ ਸਪੱਸ਼ਟ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਰਾਜਨੀਤੀ ਦੇ ਖੇਤਰ ਵਿੱਚ ਵਿਚਰਨ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲਾ ਕਰਨ ਦੇ ਲਈ ਹਮੇਸ਼ਾਂ ਪ੍ਰਾਥਮਿਕਤਾ ਦੇਣ।
ਇਸ ਮੌਕੇ ਬਲਬੀਰ ਸਿੱਧੂ ਵੱਲੋਂ ਮਿਲੀ ਹੌਸਲਾ-ਅਫ਼ਜ਼ਾਈ ਸਬੰਧੀ ਗੱਲਬਾਤ ਕਰਦਿਆਂ ਰਾਜਕਰਨ ਬੈਦਵਾਨ-ਸੋਹਾਣਾ ਨੇ ਕਿਹਾ ਕਿ ਸਿਹਤ ਮੰਤਰੀ ਸ੍ਰੀ ਸਿੱਧੂ ਹਮੇਸ਼ਾ ਨੇ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਦੀ ਬਾਂਹ ਫੜੀ ਹੈ ਅਤੇ ਅੱਜ ਵੀ ਸ੍ਰੀ ਸਿੱਧੂ ਵੱਲੋਂ ਇਸ ਨਿਯੁਕਤੀ ਤੇ ਮੁਬਾਰਕਬਾਦ ਦੇ ਨਾਲ ਨਾਲ ਸਹੀ ਰਾਜਨੀਤਿਕ ਸੇਧ ਦਿੱਤੀ ਹੈ। ਇਸ ਦੇ ਲਈ ਉਹ ਹਮੇਸ਼ਾ ਸਿਹਤ ਮੰਤਰੀ ਦੇ ਧੰਨਵਾਦੀ ਰਹਿਣਗੇ। ਅਤੇ ਪੂਰੇ ਪ੍ਰਦੇਸ਼ ਵਿੱਚ ਉਹ ਐੱਨਐੱਸਯੂਆਈ ਦੀਆਂ ਗਤੀਵਿਧੀਆਂ ਨਾਲ ਕਾਂਗਰਸ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਮਜ਼ਬੂਤ ਕਰਨ ਦੇ ਲਈ ਅਤੇ ਕਾਂਗਰਸ ਹਾਈ ਕਮਾਂਡ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਲਗਾਤਾਰ ਯਤਨਸ਼ੀਲ ਰਹਿਣਗੇ।
ਰਾਜ ਕਰਨ ਬੈਦਵਾਨ ਸੋਹਾਣਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਕਰੋਨਾਵਾਇਰਸ ਰੂਪੀ ਮਹਾਂਮਾਰੀ ਦੇ ਸ਼ਿਕਾਰ ਲੋਕਾਂ ਦੀ ਮਦਦ ਦੇ ਲਈ ਆਪਣੇ ਸਾਧਨਾਂ ਰਾਹੀਂ ਉਨ੍ਹਾਂ ਨੂੰ ਮਦਦ ਪਹੁੰਚਾਉਂਦੇ ਆ ਰਹੇ ਹਨ ਅਤੇ ਅਗਾਂਹ ਵੀ ਜੇਕਰ ਮਹਾਵਾਰੀ ਦੇ ਸ਼ਿਕਾਰ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਈ ਤਾਂ ਉਹ ਉਸ ਲੋੜ ਨੂੰ ਪੂਰੀ ਕਰਨ ਦੇ ਲਈ ਹਮੇਸ਼ਾ ਅੱਗੇ ਹੋ ਅੱਗੇ ਰਹਿਣਗੇ।