nabaz-e-punjab.com

ਸਰਕਾਰੀ ਲਾਰਿਆਂ ਤੋਂ ਅੱਕੇ ਨੌਜਵਾਨ ਸੜਕਾਂ ਦੇ ਟੋਏ ਭਰਨ ਲਈ ਅੱਗੇ ਆਏ

ਸੜਕਾਂ ਦੇ ਟੋਏ ਭਰਨ ਲਈ ਆਪਣੇ ਖਰਚੇ ਤੇ ਲਿਆਂਦਾ ਮਟੀਰੀਅਲ

ਮਜਾਤ ਸਮੇਤ 4 ਪਿੰਡਾਂ ਨੂੰ ਖਰੜ ਨਾਲ ਜੋੜਦੀ ਲਿੰਕ ਸੜਕ 5 ਸਾਲਾਂ ਚ ਹੀ ਟੁਟ ਗਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡਾਂ ਨੂੰ ਆਪਸ ਵਿਚ ਜੋੜਦੀਆਂ ਲਿੰਕ ਸੜਕਾਂ ਦੀ ਹਾਲਤ ਐਨੀ ਪਤਲੀ ਹੋ ਗਈ ਹੈ ਕਿ ਇਹਨੇ ਤੇ ਨਿਤ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਲੋਕ ਸਰਕਾਰਾਂ ਅੱਗੇ ਗੋਡੇ ਟੇਕ ਦੇ ਥੱਕ ਗਏ ਪਰ ਮਸਲਾ ਹੱਲ ਨਹੀਂ ਹੋਇਆ। ਸਰਕਾਰੀ ਲਾਰਿਆਂ ਤੋਂ ਤੰਗ ਆਕੇ ਪਿੰਡ ਬ੍ਰਾਹਮਣਾ ਦੀ ਬਾਸੀਆਂ ਅਤੇ ਧੜਾਕ ਦੇ ਨੌਜਵਾਨਾਂ ਨੇ ਅਪਣੇ ਦਮ ਤੇ ਇਹਨਾਂ ਸੜਕਾਂ ਤੇ ਪਏ ਵੱਡੇ ਵੱਡੇ ਟੋਏ ਭਰਨ ਦਾ ਕੰਮ ਸ਼ਰੂ ਕਰ ਦਿਤਾ ਹੈ। ਪਿੰਡ ਬਾਸੀਆਂ ਤੋਂ ਵਲੰਟੀਅਰ ਗਗਨਦੀਪ ਸਿੰਘ ਅਤੇ ਪਿੰਡ ਧੜਾਕ ਤੋਂ ਕੇਸਰ ਸਿੰਘ ਨੇ ਪਿੰਡ ਨਿਆਮੀਆਂ ਅਤੇ ਅਤੇ ਧੜਾਕ ਤੋਂ ਬਾਸੀਆਂ ਜਾਣ ਵਾਲੀ ਲਿੰਕ ਸੜਕ ਤੇ ਸੀਮਿੰਟ ਟਾਈਲਾਂ ਬਣਾਉਣ ਤੋ ਬਾਅਦ ਬਚੀ ਰਹਿੰਦ ਖੂੰਹਦ ਪਾਕੇ ਹਾਲ ਦੀ ਘੜੀ ਡੰਗ ਸਾਰ ਦਿਤਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਹਨਾਂ ਪਿੰਡਾਂ ਵੱਲ ਕੋਈ ਧਿਆਨ ਨਹੀਂ ਦਿਤਾ ਇਹਨਾਂ ਸੜਕਾਂ ਨੂੰ ਬਣਿਆਂ ਇਕ ਦਹਾਕੇ ਤੋਂ ਵੱਧ ਸਮਾ ਹੋ ਗਿਆ ਹੈ ਅਤੇ ਹੁਣ ਇਥੇ ਦੋ ਪਹੀਆ ਵਾਹਨ ਲੈਕੇ ਲੰਘਣਾ ਬਣੀ ਮੁਸ਼ਿਕਲ ਵਾਲਾ ਕੰਮ ਹੈ। ਵੱਡੀ ਗੱਲ ਇਹ ਹੈ ਕਿ ਰਸਤੇ ਵਿਚ ਕਰੀਬ 200 ਮੀਟਰ ਰਸਤਾ ਜੰਗਲ ਚੋਂ ਹੋਕੇ ਗੁਜ਼ਰਦਾ ਹੈ ਜਿਸ ਕਰਕੇ ਰਾਤ ਵੇਲੇ ਇਥੇ ਵੱਡੇ ਹਾਦਸੇ ਵਾਪਰਦੇ ਹਨ।
ਕੇਸਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੇ ਅਪਣੇ ਆਪ ਪੈਸੇ ਇਕੱਠੇ ਕਰਕੇ ਮੋਹਾਲੀ ਅਤੇ ਖਰੜ ਤੋਂ ਇਹ ਕਰੀਬ 5 ਟਰਾਲੀਆਂ ਵਿਚ ਮਟੀਰੀਅਲ ਲਿਆਂਦਾ ਸੀ ਅਤੇ ਕੜਾਕੇ ਦੀ ਗਰਮੀ ਵਿਚ ਇਹਨਾਂ ਸੜਕਾਂ ਤੇ ਖੁਦ ਪਾਕੇ ਸਰਕਾਰ ਦੀਆਂ ਅੱਖਾਂ ਖੋਲਣ ਦਾ ਕੰਮ ਕੀਤਾ ਹੈ। ਵੱਡੀ ਗੱਲ ਤਾਂ ਇਹ ਹੈ ਕਿ ਪਿਛਲੀ ਸਰਕਾਰ ਵੇਲੇ ਬਣੀਆਂ ਲਿੰਕ ਸੜਕਾਂ ਵੀ ਬੁਰੀ ਤਰ੍ਹਾਂ ਟੁਟਣੀਆਂ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਵਿਚੋਂ ਮਜਾਤ ਤੋਂ ਧੜਾਕ, ਪੋਪਨਾਂ, ਰੰਗੀਆਂ ਅਤੇ ਚੋਲਟਾ ਪਿੰਡਾਂ ਨੂੰ ਖਰੜ ਨਾਲ ਜੋੜਨ ਵਾਲੀ ਲਿੰਕ ਸੜਕ ਦੀ ਤਾਜ਼ਾ ਮਿਸਾਲ ਹੈ, ਇਹ ਸੜਕ ਸਾਲ 5 ਸਾਲ ਦਾ ਸਮਾ ਵੀ ਨਹੀਂ ਕੱਢ ਸਕੀ ਇਸ ਵਿਚੋਂ ਬਜ਼ਰੀ ਨਿਕਲ ਕੇ ਵੱਡ ਵੱਡੇ ਟੋਏ ਪੈ ਗਏ ਹਨ। ਪਤਾ ਚੱਲਿਆ ਹੈ ਕਿ ਇਸ ਬਾਰੇ ਪੰਚਾਇਤਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਹਨ ਪਰ ਹਾਲੇ ਇਸ ਦਸ਼ਾ ਸੁਧਰਨ ਦਾ ਨਾਮ ਨਹੀਂ । ਪਿੰਡ ਬਾਸੀਆਂ, ਧੜਾਕ ਅਤੇ ਹੋਰਨਾਂ ਪਿੰਡਾਂ ਦੇ ਨੌਜਵਾਨਾਂ ਦੇ ਇਸ ਕਾਰਜ ਦੀ ਜਿਥੇ ਪਿੰਡਾਂ ਵਿਚ ਕਾਫ਼ੀ ਸ਼ਲਾਘਾ ਹੋ ਰਹੀ ਹੈ ਉਥੇ ਲੋਕ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਹਨ। ਨੌਜਵਾਨਾਂ ਵਿਚ ਜੱਗੀ ਬਾਸੀਆਂ, ਸੁਖਾ ਬਾਸੀਆਂ,ਪ੍ਰੀਤਾ ਬਾਸੀਆਂ,ਰਣਧੀਰ ਸਿੰਘ, ਗੌਤਮ ਚੰਦ,ਜਤਿੰਦਰ ਸਿੰਘ ਅਤੇ ਹੋਰ ਨੇ ਵੱਧ ਚੜ ਕੇ ਹਿਸਾ ਪਾਇਆ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…