ਸੀਜੀਸੀ ਕਾਲਜ ਲਾਂਡਰਾਂ ਵਿੱਚ ਨਸ਼ਿਆਂ ਦੇ ਖ਼ਿਲਾਫ਼ ਦੋ ਰੋਜ਼ਾ ਯੂਥ ਫੈਸਟੀਵਲ ਪਰਿਵਰਤਨ-2018 ਸ਼ਾਨੋ ਸ਼ੌਕਤ ਨਾਲ ਸਮਾਪਤ

ਪੰਜਾਬੀ ਫ਼ਨਕਾਰ ਹਰਸ਼ ਚੀਮਾ ਅਤੇ ਬਾਲੀਵੁੱਡ ਸਟਾਰ ਸੋਨੂ ਕੱਕੜ ਨੇ ਦੇਰ ਸ਼ਾਮ ਤੱਕ ਵਿਦਿਆਰਥੀਆਂ ਨੂੰ ਝੂਮਣ ਲਾਈ ਰੱਖਿਆ

ਵੱਖ-ਵੱਖ ਮੁਕਾਬਲਿਆਂ ਵਿੱਚ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਦਾ ਓਵਰਆਲ ਟਰਾਫ਼ੀ ’ਤੇ ਕਬਜ਼ਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਉੱਭਰਦੇ ਭਾਰਤ ਦੀ ਬਦਲਦੀ ਤਸਵੀਰ ਨੂੰ ਪੇਸ਼ ਕਰਦਾ ਦੋ ਰੋਜ਼ਾ ਕੌਮੀ ਪੱਧਰ ਦਾ ਡਰੱਗ ਮੁਕਤ ਮਾਰਗ ਵਿਸ਼ੇ ’ਤੇ ਆਯੋਜਿਤ ਦੋ ਰੋਜ਼ਾ ਯੂਥ ਫੈਸਟੀਵਲ ਪਰਿਵਰਤਨ-2018 ਬੀਤੀ ਦੇਰ ਸ਼ਾਮੀ ਸੁਪ੍ਰਸਿੱਧ ‘ਪ੍ਰੋ. Îੋਹਨ ਸਿੰਘ ਮੇਲੇ’ ਦਾ ਰੂਪਾਂਦਰਾ ਪੇਸ਼ ਕਰਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਫੈਸਟੀਵਲ ਵਿੱਚ ਉੱਤਰ ਭਾਰਤ ਦੇ ਵੱਖ ਵੱਖ ਕਾਲਜਾਂ ਦੇ 30 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ।
ਇਸ ਦੌਰਾਨ ਉਤਰੀ ਭਾਰਤ ਦੇ ਸੈਂਕੜੇ ਵਿਦਿਅਕ ਅਦਾਰਿਆਂ ਤੋਂ ਪਹੁੰਚੀਆਂ ਟੀਮਾਂ ਵਿੱਚ ਹੋਏ ਮੁਕਾਬਲੇ ਜਿਨ੍ਹਾਂ ਵਿੱਚ ਇਲੈਕਟ੍ਰਿਕ ਟੈਕਨੀਕਲ ਕੁਇਜ਼, ਇੰਜੀਨੀਅਰਜ਼ ਆਈ, ਆਟੋ ਕੁਇਜ਼, ਕੈਡ ਮਾਡਲਿੰਗ, ਖੋਜ ਪੱਤਰ ਪੇਸ਼ ਕਰਨ, ਫੋਟੋਗ੍ਰਾਫ਼ਿਕ, ਟੈਕ ਫ਼ਨ ਆਦਿ ਟੈਕਨੀਕਲ, ਲੈਨ ਫ਼ਲਾਵਰ, ਮਹਿੰਦੀ, ਸੋਹਣੀ, ਦਸਤਾਰ ਸਜਾਉਣ, ਰੰਗੋਲੀ, ਪੇਟਿੰਗ ਆਦਿ ਅਤੇ ਸਭਿਆਚਾਰਕ ਵਿੱਚ ਗਿੱਧਾ, ਭੰਗੜਾ, ਰਾਜਸਥਾਨੀ ਡਾਂਸ, ਹਿਮਾਚਲੀ ਡਾਂਸ, ਕਸ਼ਮੀਰੀ, ਮਲਵਈ ਗਿੱਧਾ, ਗਾਇਕੀ, ਡਾਂਸਿੰਗ, ਸਕਿੱਟ, ਡਰਾਮਾ, ਕੋਰਿਓਗ੍ਰਾਫ਼ੀ ਮੁਕਾਬਲਿਆਂ ਦੌਰਾਨ ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਨੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ।
ਅੱਜ ਦੇ ਮੇਲੇ ਦੀ ਆਰੰਭਤਾ ਸੀ.ਜੀ.ਸੀ. ਲਾਂਡਰਾਂ ਦੇ ਵਿਦਿਆਰਥੀ ਨੇ ਧਰਮਿਕ ਗੀਤ ਰਾਹੀ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਕੀਤੀ। ਉਪਰੰਤ ਉਤਰੀ ਭਾਰਤ ਤੋਂ ਪਹੁੰਚੇ ਸੈਂਕੜੇ ਵਿੱਦਿਅਕ ਅਦਾਰਿਆਂ ਤੋਂ ਆਪਣੀਆਂ-ਆਪਣੀਆਂ ਖੇਤਰੀ ਆਈਟਮਾਂ ਜਿਨ੍ਹਾਂ ‘ਚ ਰਾਜਸਥਾਨੀ, ਹਿਮਾਚਲੀ, ਕਸ਼ਮੀਰੀ, ਗਿੱਧਾ-ਭੰਗੜਾ, ਗੀਤ, ਦੋਗਾਣੇ, ਸਕਿੱਟ, ਡਰਾਮਾ, ਕੋਰਿਓਗ੍ਰਾਫ਼ੀ, ਮਲਵਈ ਗਿੱਧਾ ਆਦਿ ਆਈਟਮਾਂ ਰਾਹੀਂ ਵਿਦਿਆਰਥੀਆਂ ਨੇ ਡਰੱਗ ਮੁਕਤ ਸਮਾਜ ਦੀ ਸਿਰਜਣਾ ਜਿੱਥੇ ਲਈ ਨੁਕਤੇ ਸਮਝਾਏ ਅਤੇ ਪਹੁੰਚੇ ਮੇਲੀਆਂ ਨੂੰ ਭਾਰਤ ਦੇ ਅਮੀਰ ਵਿਰਸੇ ਨਾਲ ਜੋੜਿਆ।
ਇਸ ਤੋਂ ਬਾਅਦ ਸੀਜੀਸੀ ਦੇ ਮਕੈਨਿਕਲ ਇੰਜੀਨੀਅਰ ਦੇ ਪਾਸ ਆਊਟ ਵਿਦਿਆਰਥੀ ਉੱਭਰਦੇ ਫਨਕਾਰ ਹਰਸ਼ ਚੀਮਾ ਨੇ ਸਟੇਜ ਸੰਭਾਲੀ ਅਤੇ ਆਪਣੇ ਚਰਚਿਤ ਗੀਤ ਜਿਵੇਂ ਯਾਰਾਂ ਦੇ ਯਾਰ, ਜਿੰਮ, ਅਸੀ ਯਾਰੀਆਂ ਕਮਾਉਣ ਵਾਲੇ ਜੱਟ ਹਾਂ, ਸਾਥੋਂ ਨੀ ਕਮਾਈਆਂ ਹੁੰਦੀਆਂ ਸਮੇਤ ਅਨੇਕਾਂ ਨਵੇਂ ਪੁਰਾਣੇ ਗੀਤਾਂ ਨਾਲ ਮੇਲੇ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਇਸ ਮਗਰੋਂ ਬਾਲੀਵੁੱਡ ਦੀ ਸੁਪਰ ਸਟਾਰ ਪਿੱਠ ਵਰਤੀ ਗਾਇਕਾ ਸੋਨੂ ਕੱਕੜ ਨੇ ਜਦੋਂ ਸਟੇਜ ਸੰਭਾਲੀ ਤਾਂ ਵਿਦਿਆਰਥੀਆਂ ਦੀ ਤਾੜੀਆਂ ਦੀ ਗੜਗੜਾਹਟ ਨੇ ਮਜੀਸ਼ੀਅਨ ਦੀ ਆਵਾਜ਼ ਨੂੰ ਰੋਕ ਦਿੱਤਾ। ਸੋਨੂੰ ਨੇ ਨੌਜਵਾਨ ਪੀੜ੍ਹੀ ਦੇ ਦਿਲਾਂ ਤੇ ਰਾਜ ਕਰਨ ਵਾਲੇ ਗੀਤ ਮਦਾਰੀ, ਬਿਜਲੀ ਗਿਰੀ, ਯੇ ਕਸੂਰ ਗੀਤ ਲਗਾਤਾਰ ਗਾ ਕੇ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ। ਪਹਿਲੇ ਦਿਨ ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਦੇ ਵੈਬ ਡਿਜ਼ਾਇਨਿੰਗ, ਕੈਡ ਮਾਡਲਿੰਗ, ਰੋਬੋਸੌਕਰ, ਐਡਮੈਡ ਸ਼ੋਅ, ਡਿਬੇਟ, ਸਿਗਿੰਗ ਡਾਂਸਿੰਗ, ਪ੍ਰੋਗਰਾਮਿੰਗ, ਡਰਟਰੋਬੋ ਆਦਿ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…