ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਸਰਪ੍ਰਸਤੀ ਹੇਠ ਬਣੇਗਾ ਨੌਜਵਾਨ ਗੁਰਮਤਿ ਪ੍ਰਚਾਰਕ ਦਲ

ਚੰਡੀਗੜ੍ਹ ਨੇੜੇ 5 ਘੰਟੇ ਚੱਲੀ ਨੌਜਵਾਨ ਆਗੂਆਂ ਦੀ ਅਹਿਮ ਗੁਪਤ ਮੀਟਿੰਗ, ਅਗਲੀ ਰੂਪ ਰੇਖਾ ਨੂੰ ਦਿੱਤਾ ਅੰਤਿਮ ਰੂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਬਾਬਾ ਸਰਬਜੋਤ ਸਿੰਘ ਬੇਦੀ ਸਾਬਕਾ ਪ੍ਰਧਾਨ ਸੰਤ ਸਮਾਜ ਸਰਪ੍ਰਸਤ ਪੰਥਕ ਅਕਾਲੀ ਲਹਿਰ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਬਾਬਾ ਹਰੀ ਸਿੰਘ ਰੰਧਾਵੇ ਵਾਲੁ ਬਾਬਾ ਲਖਵੀਰ ਸਿੰਘ ਰਤਵਾੜੇ ਵਾਲੇ ਗਿਆਨੀ ਰਾਮ ਸਿੰਘ ਮੁਖੀ ਦਮਦਮੀ ਟਕਸਾਲ ਸੰਗਰਾਵਾਂ ਸਿੱਖ ਪੰਥ ਦੀਆਂ ਨਾਮਵਰ ਸ਼ਖ਼ਸੀਅਤਾਂ ਜਿਹੜੇ ਵੱਡੇ ਪੱਧਰ ’ਤੇ ਗੁਰਮਤਿ ਪ੍ਰਚਾਰਕ ਸੰਤ ਸਮਾਜ ਨੂੰ ਚਲਾਉਂਦੇ ਆ ਰਹੇ ਸਨ ਨੇ ਮੁੜ ਇੱਕ ਵਾਰ ਫੇਰ ਨੇ ਅਹਿਮ ਫੈਸਲਾ ਲੈਦੇ ਹੋਏ ਮੌਜੂਦਾ ਪੰਥਕ ਹਾਲਤਾ ਦੇ ਮੱਦੇਨਜਰ ਸੰਪ੍ਰਦਾਈ ਸਿੱਖ ਨੋਜੁਆਨ ਪ੍ਰਚਾਰਕਾਂ ਦਾ ਗੁਰਮਤਿ ਪ੍ਰਚਾਰਕ ਦਲ ਬਣਾਉਣ ਦਾ ਅਹਿਮ ਫੈਸਲਾ ਲੈਦੇ ਹੋਏ ਧਰਮ ਪ੍ਰਚਾਰ ਦੇ ਨਾਲ ਨਾਲ ਲੋਕ ਭਲਾਈ ਕਾਰਜਨਾਂ ਨੂੰ ਪ੍ਰਚੰਡ ਕਰਨ ਦਾ ਫੈਸਲਾ ਕੀਤਾ ਹੈ ਜੋ 30 ਪਹਿਲਾ ਸੰਤ ਸਮਾਜ ਦੁਆਰਾ ਸੰਕਲਪ ਲੁਧਿਆਣਾ ਵਿੱਚ ਕੀਤੇ ਸਨ ਨੂੰ ਮੁੜ ਨਵੇ ਤਰੀਕੇ ਨਾਲ ਆਰੰਭ ਕਰਨ ਲਈ ਫੈਸਲਾ ਕੀਤਾ ਹੈ।
ਉਹਨਾਂ ਆਪਣੀ ਦੇਖ ਰੇਖ ਹੇਠ ਨਵੀ ਬਣਾਈ ਜਾਣ ਵਾਲੀ ਸੰਸਥਾਂ ਇਸ ਸਬੰਧੀ ਸਾਰੀ ਜਿੰਮੇਵਾਰੀ ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਭਾਈ ਸੁਖਵਿੰਦਰ ਸਿੰਘ ਰਤਵਾੜੇ ਵਾਲੇ ਬਾਬਾ ਮਹਿੰਦਰ ਸਿੰਘ ਭੜੀ ਵਾਲੇ ਬਾਬਾ ਸੁਖਵੰਤ ਸਿੰਘ ਨਿਰਮਲ ਸੰਪ੍ਰਦਾ ਭਾਈ ਉਮਰਾਉ ਸਿਂਘ ਨੂੰ ਸੌਂਪੀ ਗਈ ਹੈ। ਉਹਨਾਂ ਨੂੰ ਸਾਰੇ ਅਧਿਕਾਰ ਦਿੱਤੇ ਗਏ ਹਨ ਕਿ ਉਹ ਜਲਦ ਸੰਸਥਾਂ ਦਾ ਗਠਨ ਕਰਕੇ ਲਾਮਬੰਦ ਹੋਕੇ ਗੁਰਮਤਿ ਪ੍ਰਚਾਰ ਪ੍ਰਚਾਰ ਦੀ ਲਹਿਰ ਨੂੰ ਆਰੰਭ ਕਰਨ ਤੇ ਨਾਲ ਨਾਲ ਅਧੁਨਿਕ ਤਰੀਕੇ ਨਾਲ ਬੱਚਿਆਂ ਵਿੱਚ ਸਿੱਖੀ ਸਿਧਾਂਤਾ ਨਾਲ ਜੋੜਨ ਲਈ ਸਕੂਲਾ ਕਾਲਜਾ ਰਾਹੀ ਪਹੁੰਚ ਬਣਾਉਣ ਕਿਉਕਿ ਸੰਤ ਸਮਾਜ ਦਾ ਉਸ ਸਮੇ ਵੀ ਇਹੋ ਟੀਚਾ ਮਿਥਿਆਂ ਸੀ ਕਿਉਕਿ ਜਿਸ ਤਰੀਕੇ ਨਾਲ ਅੱਜ ਸਰਕਾਰੀ ਸੰਸਥਾਂਵਾਂ ਰਾਹੀ ਸਾਡੇ ਇਤਹਾਸਕ ਵਿਰਸੇ ਤੇ ਹਮਲੇ ਹੋ ਰਹੇ ਹਨ ਉਹਨਾ ਬਾਰੇ ਨੌਜਵਾਨ ਪ੍ਰਚਾਰਕ ਜ਼ਿਆਦਾ ਅਸਰ ਛੱਡ ਸਕਦੇ ਹਨ।
ਅੱਜ ਉਸ ਸੰਦਰਭ ਉਹਨਾਂ ਸਿੱਖ ਪ੍ਰਚਾਰਕ ਨੌਜਵਾਨ ਆਗੂਆਂ ਦੀ ਅਹਿਮ ਗੁਪਤ ਮੀਟਿੰਗ ਚੰਡੀਗੜ ਲਾਗੇ ਹੋਈ ਤਕਰੀਬਨ ਇਸ ਸਬੰਧੀ ਸਾਰੇ ਇਕਮਤ ਹੋ ਕੇ ਇਸ ਕਾਰਜ ਲਈ ਕਾਰਾਈ ਆਰੰਭ ਕਰਨ ਦਾ ਫੈਸਲਾ ਕੀਤਾ ਗਿਆਂ ਹੈ ।ਭਾਵੇਕਿ ਸੰਤ ਸਮਾਜ ਬਾਬਤ ਕੋਈ ਗੱਲ ਨਹੀ ਕੀਤੀ ਗਈ ਪਰ ਇਸ ਸੰਸਥਾ ਰਾਹੀਂ ਸੰਤ ਸਮਾਜ ਦਾ ਬਦਲ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹੀ ਕੰਮ ਸੁਰੂ ਕਰ ਦਿੱਤੇ ਜਾਣ ਜਿਹੜੇ ਕਾਰਜਾਂ ਨੂੰ ਮੁੱਖ ਰੱਖਕੇ ਸੰਤ ਸਮਾਜ ਦੀ ਸੰਸਥਾਂ ਹੋਦ ਵਿੱਚ ਲਿਆਦੀ ਗਈ ਸੀ ਕਿਉਕਿ ਸਰਪ੍ਰਸਤੀ ਉਹਨਾਂ ਆਗੂਆਂ ਨੂੰ ਦਿੱਤੀ ਗਈ ਹੈ ਜਿਹੜੇ ਸੰਤ ਸਮਾਜ ਦੀ ਸੰਸਥਾ ਦੇ ਬਾਨੀ ਸੰਸਥਾਪਕ ਹਨ।
ਮਿਲੀ ਜਾਣਕਾਰੀ ਅਨੁਸਾਰ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਉਹਨਾਂ ਦੇ ਸਾਥੀ ਸਾਰੇ ਸੰਤ ਸਮਾਜ ਦੇ ਪੁਰਾਣੇ ਆਗੂਆਂ ਆਪਣੀ ਉਮਰ ਦਰਾਜ ਕਾਰਨ ਕਿਸੇ ਆਪਸੀ ਫੁੱਟ ਜਾ ਨਵੇ ਬਾਦ-ਬਿਬਾਦ ਵਿੱਚ ਨਹੀ ਪੈਣਾ ਚਹੁੰਦੇ ਕਿਉਕਿ ਇਸ ਸਮੇ ਬੜੀ ਸੁਹਿਰਦਤਾ ਦੀ ਜਰੂਰਤ ਹੈ ਪੰਥ ਨੂੰ ਇਕਮੁੱਠ ਕਰਨ ਲਈ ਪਰ ਉਸਦੇ ਨਾਲ ਨਾਲ ਕਿਸੇ ਵੀ ਸਿਆਸੀ ਧਿਰ ਦੇ ਪੈਰੋਕਾਰ ਨਹੀ ਬਣ ਸਕਦੇ ਹਨ ਜੋ ਸੰਤ ਸਮਾਜ ਤੇ ਧੱਬਾ ਲੱਗ ਰਿਹਾ ਪਰ ਇਹ ਵੀ ਸੱਚਾਈ ਹੈ ਕਿ ਇਸ ਸੰਸਥਾਂ ਦੇ ਗਠਨ ਤੋਬਾਅਦ ਸੰਤ ਸਮਾਜ ਲਈ ਵੱਡੀ ਚਣੌਤੀ ਬਣੇਗੀ ਕਿਉਕਿ ਇਹ ਸੰਸਥਾਂ ਸੰਤ ਸਮਾਜ ਦੀਆਂ ਪ੍ਰਸਿੱਧ ਹਸਤੀਆਂ ਵੱਲੋ ਬਣਾਈ ਜਾ ਰਹੀ ਹੈ ਬੜੇ ਤਰੀਕੇ ਨਾਲ ਆਪਸੀ ਕਿਸੇ ਕਿਸਮ ਦਾ ਬਿਬਾਦ ਵੀ ਪੈਦਾ ਨਹੀ ਕੀਤਾ ਜਾ ਰਿਹਾ ਹੈ ਪ੍ਰੰਤੂ ਪ੍ਰਤੀਤ ਇਹੋ ਹੋ ਰਿਹਾ ਸੰਤ ਸਮਾਜ ਦੀ ਪ੍ਰਮੁੱਖ ਲੀਡਰਸਿਪ ਹੁਣ ਕਿਸੇ ਕੀਮਤ ਤੇ ਸੰਤ ਸਮਾਜ ਨੂੰ ਕਿਸੇ ਇਕ ਸਿਆਸੀ ਧਿਰ ਨਾਲ ਨਹੀ ਜੁੜਣਾ ਬਰਦਾਸਤ ਕਰੇਗੀ ਦੂਜਾ ਇਸ ਧਿਰ ਦਾ ਪੰਥਕ ਅਕਾਲੀ ਲਹਿਰ ਨੂੰ ਵੱਡਾ ਫਾਇਦਾ ਮਿਲ ਸਕਦਾ ਕਿਉਂਕਿ ਸਾਰੇ ਪ੍ਰਮੁੱਖ ਸੰਤ ਮਹਾਪੁਰਸ਼ ਬਾਬਾ ਬੇਦੀ ਸਾਹਿਬ ਤੇ ਭਾਈ ਰਣਜੀਤ ਸਿੰਘ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਨ ਅਤੇ ਬਾਬਾ ਬੇਦੀ ਨੂੰ ਇਸ ਸੰਸਥਾ ਦਾ ਵੀ ਸਰਪ੍ਰਸਤ ਬਣਾਇਆ ਗਿਆ ਹੈ।
ਉਧਰ, ਜਦੋਂ ਇਸ ਸਬੰਧੀ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਤੇ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਗੱਲ ਦੀ ਪੁਸਟੀ ਕੀਤੀ ਦੱਸਿਆ ਕਿ ਪਿਛਲੇ ਦਿਨੀ ਸਿੱਖ ਪੰਥ ਦੀਆਂ ਮਹਾਨ ਸਖਸੀਅਤਾਂ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਵੱਲੋ ਬਣਾਈ ਗਈ ਪੰਥਕ ਅਕਾਲੀ ਲਹਿਰ ਸੰਸਥਾਂ ਦੇ ਗਠਨ ਕਰਨ ਤੋ ਬਾਅਦ ਸਾਨੂੰ ਇਹ ਸੇਵਾ ਦਿੱਤੀ ਗਈ ਕਿ ਗੁਰਮਤਿ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਇਹਨਾਂ 5 ਸੰਤ ਮਹਾਪੁਰਸ਼ਾ ਦੀ ਅਗਵਾਈ ਹੇਠ ਇਕ ਪ੍ਰਚਾਰਕ ਦਲ ਕਾਇਮ ਕੀਤਾ ਜਾਵੇ। ਜਿਸ ਦਾ ਮਕਸਦ ਨਿਰੋਲ ਗੁਰਮਤਿ ਪ੍ਰਚਾਰ ਪ੍ਰਸਾਰ ਵਿਦਿਆ ਲਈ ਹੋਵੇਗਾ ਬਲਕਿ ਪੰਜਾਬ ਤੋ ਬਾਹਰਲੇ ਸੂਬਿਆਾਂ ਨੂੰ ਵੀ ਵਿੱਚ ਸਾਮਲ ਕੀਤਾ ਜਾਵੇ।
ਉਸੇ ਅਨੁਸਾਰ ਇਹ ਸੰਸਥਾਂ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਕਿ ਜਲਦ ਪ੍ਰਚਾਰਕਾਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਕੇ ਗੁਰਮਤਿ ਪ੍ਰਚਾਰ ਪ੍ਰਸਾਰ ਦੀ ਲਹਿਰ ਆਰੰਭ ਕੀਤੀ ਜਾਵੇਗੀ ਗਈ ਜੋ ਸਾਡਾ ਮਿਸ਼ਨ ਹੈ। ਉਹਨਾਂ ਕਿਹਾ ਪਹਿਲੇ ਪੜਾਅ ਵਿੱਚ ਤਕਰੀਬਨ 150 ਪ੍ਰਚਾਰਕਾਂ ਨੂੰ ਭਰਤੀ ਕੀਤਾ ਜਾਵੇਗਾ ਜਿਨਾਂ ਵਿੱਚ ਪੰਜਾਬ ਤੋ ਬਾਹਰਲੇ ਸੂਬਿਆਂ ਤੋ ਇਲਾਵਾ ਵਿਦੇਸਾ ਵਿੱਚ ਬੈਠੇ ਹੋਏ ਸਿੱਖ ਪ੍ਰਚਾਰਕ ਵੀ ਸੇਵਾਵਾ ਦੇਣਗੇ ਜਿਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਉਹਨਾਂ ਕਿਹਾ ਜਿਸ ਦਿਨ ਐਲਾਨ ਕੀਤਾ ਜਾਵੇਗਾ। ਉਸ ਸਮੇ ਸਭ ਕੁਝ ਸਾਹਮਣੇ ਆ ਜਾਵੇਗਾ। ਅਜੇ ਅਸੀ ਹੋਰ ਖੁਲਾਸੇ ਨਹੀ ਕਰ ਸਕਦੇ। ਦੂਜਾ ਉਹਨਾਂ ਕਿਹਾ ਅਸੀ ਬਹੁਤ ਸਮਾ ਸੰਤ ਸਮਾਜ ਵਿੱਚ ਸੇਵਾਵਾ ਦਿੱਤੀਆਂ ਚਾਹੇ ਉਹ ਡੇਰਾ ਸਿਰਸਾ ਮਾਮਲਾ ਸੀ 2007 ਦਾ ਜੋ ਹੋਰ ਪੰਥਕ ਮਾਮਲੇ ਸਾਹਮਣੇ ਆਉਦੇ ਇਸੇ ਤਰਾਂ ਹੁਣ ਵੀ ਆਪਣੀ ਜਿੰਮੇਵਾਰੀ ਸਮਝ ਕੇ ਜਿਥੇ ਵੀ ਕੌਮੀ ਫਰਜਾ ਦੀ ਗੱਲ ਸਾਹਮਣੇ ਆਵੇਗੀ ਆਪਣਾ ਰੋਲ ਅਦਾ ਕਰਾਗੇ ਪਰ ਸਾਡਾ ਮਿਸ਼ਨ ਨਿਰੋਲ ਧਾਰਮਿਕ ਅਤੇ ਗੁਰਮਤਿ ਪ੍ਰਚਾਰ ਪ੍ਰਸਾਰ ਹੋਵੇਗਾ ਜੇਕਰ ਸਾਡੇ ਵਿੱਚੋ ਕੋਈ ਗੁਰੂ ਪ੍ਰਬੰਧ ਸੁਧਾਰ ਦਾ ਹਿੱਸਾ ਬਣਨਾ ਚਹੁੰਦਾ ਹੋਵੇਗਾ ਤਾਂ ਉਹ ਪੰਥਕ ਅਕਾਲੀ ਲਹਿਰ ਦਾ ਵਿੱਚ ਵੀ ਜਾਕੇ ਆਪਣੀਆਂ ਸੇਵਾਵਾਂ ਦੇ ਸਕਦਾ ਹੈ। ਉਹਨਾਂ ਦੱਸਿਆ ਕਿ ਕਲ 5 ਘੰਟੇ ਚੱਲੀ ਮੀਟਿੰਗ ਵਿੱਚ ਅਹਿਮ ਮਸਲੇ ਵੀਚਾਰਗੇ ਕਿਵੇ ਪ੍ਰਚਾਰ ਦੀ ਯੋਜਨਾਵਾਂ ਹੋਵੇਗੀ ਜਿਲਾ ਪੱਧਰੀ ਸੰਗਠਨ ਕਾਇਮ ਕੀਤੇ ਜਾਣਗੇ ਜਿ ਕਿ ਸੰਤ ਸਮਾਜ 30 ਸਾਲ ਵਿੱਚ ਨਹੀ ਕਰ ਸਕਿਆ ਇਸੇ ਕਾਰਨ ਗਲਤ ਪ੍ਰਚਾਰ ਕਰਨ ਵਾਲੇ ਲੋਕਾਂ ਵਿੱਚ ਬਿਨਾ ਕਿਸੇ ਵਿਦਿਆ ਦਲੀਲ ਤੋ ਜਗਾ ਬਣਾਗੇ ਸੰਤ ਸਮਾਜ ਵੱਡੇ ਵੱਡੇ ਕੰਮ ਕਰਕੇ ਵੀ ਪਿੱਛੇ ਰਿਹਾ ਹੈ.
ਅਹਿਮ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਨੋਜੁਆਨ ਆਗੂਆਂ ਨੂੰ ਵੱਡੇ ਸੰਤ ਸਮਾਜ ਦੀ ਲੀਡਰਸਿਪ ਨੇ ਹਦਾਇਦ ਕੀਤੀ ਹੈ ਕਿ ਸੰਤ ਸਮਾਜ ਨੂੰ ਲੈਕੇ ਕਿਸੇ ਕਿਸਮ ਦੇ ਆਪਸੀ ਬਿਬਾਦ ਵਿੱਚ ਨਹੀ ਪੈਣਾ ਹਮੇਸ਼ਾ ਬਚ ਕੇ ਰਹਿਣਾ ਇਸ ਗੱਲ ਤੇ ਪੂਰੀ ਸਹਿਮਤੀ ਬਣ ਗਈ ਹੈ ਪ੍ਰੰਤੂ ਇਹ ਆਗੂ ਇਕ ਗੱਲ ਤੇ ਬਜਿੱਦ ਹਨ ਕਿ ਸੰਤ ਸਮਾਜ ਦੇ ਦੋ ਬਾਬੇ ਜਿਹੜੇ ਸ੍ਰੋਮਣੀ ਕਮੇਟੀ ਵਿੱਚ ਸਿੱਖ ਕੌਮ ਨੂੰ ਧੋਖਾ ਦੇਕੇ ਫਿਰ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਇਲਾਕੇ ਵਿੱਚ ਜਾ ਕੇ ਜ਼ਰੂਰ ਨੰਗਾ ਕੀਤਾ ਜਾਵੇਗਾ ਕਿਉਕਿ ਇਹੋ ਜਿਹੇ ਦੰਬੀਆਂ ਕਾਰਨ ਸਿੱਖ ਸੰਪ੍ਰਦਾਵਾਂ ਦੀ ਬਦਨਾਮੀ ਹੁੰਦੀ ਹੈ ਇਹ ਉਹ ਹਨ ਜਿਨਾਂ ਸ੍ਰੋਮਣੀ ਕਮੇਟੀ ਮੈਬਰੀ ਤੋ ਬਰਗਾੜਿ ਕਾਡ ਸਮੇ ਅਸਤੀਫਾ ਦਿੱਤਾ ਬਾਅਦ ਵਿੱਚ ਉੱਚ ਅਹੁੱਦਾ ਹਾਸਲ ਕਰ ਲਿਆ ਇਸੇ ਤਰਾਂ ਦੂਜਾ ਹਰਿਆਣਾ ਨਾਲ ਸਬੰਧਤ ਹੈ ਜਿਹੜਾ ਫਿਰਦਾ ਵਿਰੋਧੀ ਧਿਰ ਨਾਲ ਰਿਹਾ ਅਖੀਰ ਅਹੁੱਦੇ ਦੇ ਲਾਲਚ ਵੱਸ ਅਕਾਲੀ ਦਲ ਨਾਲ ਸੌਦਾ ਕਰਕੇ ਅਹੁਦੇ ਦੀ ਹੋੜ ਵਿੱਚ ਭੱਜ ਗਿਆ ਅਜਿਹੇ ਪਖੰਡੀਆਂ ਨੂ ਨੰੇ ਕਰਨਾ ਸਮੇ ਦੀ ਲੋੜ ਹੈ। ਜਿਨ੍ਹਾਂ ਕਾਰਨ ਸਮੁੱਚੀਆਂ ਸੰਪ੍ਰਦਾਵਾਂ ਦੀ ਬਦਨਾਮੀ ਹੁੰਦੀ ਹੋਵੇ। ਇਸ ਦਲ ਨੂੰ ਦਮਦਮੀ ਟਕਸਾਲ ਦੀਆਂ ਧਿਰਾਂ ਭਿੰਡਰ ਕਲਾਂ, ਸੰਗਰਾਵਾਂ ਇਸੇ ਤਰ੍ਹਾਂ ਨਿਹੰਗ ਸਿੰਘ ਸੇਵਾ ਪੰਥੀ ਰਾੜਾ ਸਾਹਿਬ ਨਾਨਕਸਾਰ ਨਿਰਮਲੇ ਉਦਾਸੀ ਸਾਰਿਆਂ ਵੱਲੋਂ ਸਮਰਥਨ ਮਿਲ ਰਿਹਾ ਹੈ। ਇਸ ਬਾਬਤ ਸਾਰੀਆਂ ਧਿਰਾਂ ਦੇ ਪ੍ਰਚਾਰਕ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਸੰਗਠਨ ਵਿੱਚ ਕੁਝ ਪ੍ਰੈਸ ਨਾਲ ਜੁੜੇ ਹੋਏ ਇਸੇ ਤਰਾਂ ਬੁੱਧੀਜੀਵੀ ਲੋਕਾਂ ਨੂੰ ਜੋੜਿਆ ਜਾਵੇਗਾ ਕਿਉ ਇਸੇ ਪ੍ਰਮੁੱਖ ਅਹੁਦੇਦਾਰ ਆਗੂ ਗੁਰਮਤਿ ਵਿਦਿਆ ਵਿੱਚ ਵੱਡੇ ਰੁਤਬੇ ਰੱਖਦੇ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…