ਨੌਜਵਾਨਾਂ ਦਾ ਨਸ਼ਿਆਂ ਦੀ ਦਲ ਦਲ ਵਿੱਚ ਗਲਤਾਨ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ: ਰਣਜੀਤ ਗਿੱਲ

ਪਿੰਡ ਮਾਜਰੀ ਵਿੱਚ ਕੁਸਤੀ ਦੰਗਲ ਤੇ ਸਾਲਾਨਾ ਭੰਡਾਰਾ ਕਰਵਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਮਾਜਰੀ ਦੇ ਬਾਬਾ ਦਯਾ ਨਾਥ ਮੱਠ ਮੰਦਰ ਵਿਚ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਦਯਾ ਨਾਥ ਮੰਦਰ ਕਮੇਟੀ ਵੱਲੋਂ ਸਾਲਾਨਾ ਭੰਡਾਰਾ ਅਤੇ ਕੁਸਤੀ ਦੰਗਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਲ ਵਜੋਂ ਪਹੁੰਚੇ ਰਣਜੀਤ ਸਿੰਘ ਗਿੱਲ ਮੁੱਖ ਸੇਵਾਦਾਰ ਹਲਕਾ ਖਰੜ ਨੇ ਕਿਹਾ ਕਿ ਨੌਜਵਾਨਾਂ ਨੂੰ ਪਿੰਡ ਪੱਧਰ ਤੇ ਖੇਡਾਂ ਨਾਲ ਜੁੜ ਕੇ ਆਪਣਾ ਸਰੀਰ ਸੰਭਾਲਣਾ ਚਾਹੀਦਾ ਹੈ ਅਤੇ ਨਸ਼ਿਆਂ ਤੇ ਹੋਰ ਭੈੜੀਆਂ ਅਲਾਮਤਾਂ ਤੋਂ ਪ੍ਰਹੇਜ਼ ਕਰਦਿਆਂ ਰਾਜ ਦੀ ਮਾਣਮੱਤੀ ਜਵਾਨੀ ਨੂੰ ਮੁੜ ਸਾਂਭਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਦਾ ਨਸ਼ਿਆਂ ਦੀ ਦਲ ਦਲ ਵਿੱਚ ਗਲਤਾਨ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਇਸ ਸਬੰਧੀ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਇਸ ਮੌਕੇ ਜਥੇਦਾਰ ਅਜਮੇਰ ਸਿੰਘ ਖੇੜਾ, ਸਰਬਜੀਤ ਸਿੰਘ ਕਾਦੀਮਾਜਰਾ, ਹਰਦੀਪ ਸਿੰਘ ਸਰਪੰਚ ਖਿਜ਼ਰਾਬਾਦ, ਬਲਦੇਵ ਸਿੰਘ ਖਿਜ਼ਰਾਬਾਦ, ਰਣਧੀਰ ਸਿੰਘ ਧੀਰਾ, ਕਾਲਾ ਗਿਲਕੋ, ਕੁਲਵੰਤ ਸਿੰਘ ਪੰਮਾ, ਸਰਪੰਚ ਕੁਲਵਿੰਦਰ ਸਿੰਘ ਰਕੌਲੀ, ਸੰਜੇ ਫ਼ਤਿਹਪੁਰ, ਚੌਧਰੀ ਜੈਮਲ ਸਿੰਘ ਮਾਜਰੀ, ਹਰਜੀਤ ਸਿੰਘ ਸਾਬਕਾ ਸਰਪੰਚ ਮਾਣਕਪੁਰ ਸ਼ਰੀਫ਼, ਮਨਜੀਤ ਸਿੰਘ ਮਹਿਤੋਂ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਹਾਜ਼ਰੀ ਲਗਵਾਈ। ਭੰਡਾਰੇ ਉਪਰੰਤ ਬਾਅਦ ਦੁਪਹਿਰ ਕਰਵਾਏ ਗਏ ਕੁਸ਼ਤੀ ਦੰਗਲੇ ਦੌਰਾਨ ਸੈਂਕੜੇ ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਝੰਡੀ ਦੀ ਕੁਸ਼ਤੀ ਦੇ ਭਲਵਾਨਾਂ ਦੀ ਹੱਥੀ ਜੋੜੀ ਦੀ ਰਸਮ ਰਣਜੀਤ ਸਿੰਘ ਗਿੱਲ ਅਤੇ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਕੁਲਵੀਰ ਸਮਰੌਲੀ ਤੇ ਸਲੀਮ ਸਾਬਰੀ ਪਿੰਕਾ ਨੇ ਲੱਛੇਦਾਰ ਕੁਮੈਂਟਰੀ ਨਾਲ ਲੋਕਾਂ ਨੂੰ ਕੀਲੀ ਰੱਖਿਆ। ਝੰਡੀ ਦੀ ਕੁਸ਼ਤੀ ਟੈਗੋ ਜੌਰਜੀਆ ਤੇ ਵਿੱਕੀ ਚੰਡੀਗੜ੍ਹ ਵਿਚਕਾਰ ਬਰਾਬਰ ਰਹੀ। ਦੂਸਰੇ ਨੰਬਰ ਦੀ ਕੁਸ਼ਤੀ ਦੀ ਹੱਥ ਜੋੜੀ ਰਾਣਾ ਕੁਸਲਪਾਲ ਪ੍ਰਧਾਨ ਯੂਥ ਕਾਂਗਰਸ ਹਲਕਾ ਖਰੜ ਵੱਲੋਂ ਕਰਵਾਈ ਗਈ ਜਿਸ ਵਿਚ ਬਾਜ ਰੌਣੀ ਨੂੰ ਨਰਿੰਦਰ ਝੰਜੇੜੀ ਨੇ ਹਰਾਇਆ।
ਇਸ ਮੌਕੇ ਚੌਧਰੀ ਜੈਮਲ ਸਿੰਘ ਮਾਜਰੀ ਭਾਜਪਾਈ ਆਗੂ, ਚੌਧਰੀ ਜੈਦੇਵ ਸਿੰਘ ਮਾਜਰੀ, ਠੇਕੇਦਾਰ ਸ਼ਤੀਸ਼ ਰਾਠੌਰ, ਸੁਖਚੈਨ ਸਿੰਘ ਮਾਜਰੀ, ਅਮਰ ਸਿੰਘ ਸਰਪੰਚ ਮਾਜਰੀ, ਸਲੀਮ ਸਾਬਰੀ ਪਿੰਕਾ, ਹਰਪਾਲ ਸਿੰਘ ਨਿਹੋਲਕਾ, ਮਾਨ ਸਿੰਘ ਬੜੌਦੀ, ਵਿਕਰਮ ਰਾਠੌਰ ਮਾਜਰੀ, ਕੁਲਵੀਰ ਸਮਰੌਲੀ, ਅਨੁਜ ਰਾਠੌਰ, ਗਗਨ ਰਾਠੌਰ, ਛਤਰ ਸਿੰਘ ਨੰਬਰਦਾਰ ਮਾਜਰੀ, ਸੋਮ ਨਾਥ ਮਾਜਰੀ, ਜਤਿੰਦਰ ਸਿੰਘ ਲਾਡੀ, ਸੁਖਦਰਸ਼ਨ ਸਿੰਘ ਪੰਚ ਮਾਜਰੀ ਸਮੇਤ ਪਿੰਡ ਦੇ ਮੋਹਤਬਰਾਂ ਅਤੇ ਕਮੇਟੀ ਮੈਂਬਰਾਂ ਨੇ ਬਣਦਾ ਸਹਿਯੋਗ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…