nabaz-e-punjab.com

ਨੌਜਵਾਨ ਆਗੂ ਅਮਿਤ ਸ਼ਰਮਾ ਨੂੰ ਖਰੜ ਭਾਜਪਾ ਮੰਡਲ ਦਾ ਪ੍ਰਧਾਨ ਚੁਣਿਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਜੁਲਾਈ:
ਖਰੜ ਭਾਜਪਾ ਮੰਡਲ ਦੀ ਇੱਕ ਜ਼ਰੂਰੀ ਮੀਟਿੰਗ ਸੋਮਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਤੇ ਆਬਜ਼ਰਵਰ ਸ੍ਰੀ ਅਰੁਣ ਸ਼ਰਮਾ ਮੁਹਾਲੀ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਸ੍ਰੀ ਪਰਸ਼ੂਰਾਮ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਨਰਿੰਦਰ ਸਿੰਘ ਰਾਣਾ ਦੇ ਜ਼ਿਲ੍ਹਾ ਉਪ ਪ੍ਰਧਾਨ ਬਨਣ ਤੋਂ ਬਾਆਦ ਖਾਲੀ ਹੋਈ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਦੀ ਸੀਟ ਦੀ ਪੂਰਤੀ ਕਰਨ ਲਈ ਚੋਣ ਕੀਤੀ ਗਈ। ਮੀਟਿੰਗ ਵਿੱਚ ਭਾਜਪਾ ਮੰਡਲ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਸਰਗਰਮ ਵਰਕਰ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸ੍ਰੀ ਰੋਹਿਤ ਮਿਸ਼ਰਾ (ਜ਼ਿਲ੍ਹਾ ਪ੍ਰਧਾਨ ਸਕਿਲ ਐਂਡ ਡਿਵੈਲਪਮੈਂਟ) ਵੱਲੋਂ ਖਰੜ ਭਾਜਪਾ ਮੰਡਲ ਦੀ ਪ੍ਰਧਾਨਗੀ ਲਈ ਸ੍ਰੀ ਅਮਿਤ ਸ਼ਰਮਾ ਦੇ ਨਾਮ ਦਾ ਪ੍ਰਸਤਾਵ ਲਿਆਂਦਾ ਗਿਆ। ਜਿਸ ਦੀ ਤਾਕੀਦ ਜਗਤਾਰ ਸਿੰਘ (ਕਨਵੀਨਰ ਜ਼ਿਲ੍ਹਾ ਸਹਿਕਾਰਤਾ ਸੈਲ) ਅਤੇ ਸਰਦਾਰ ਸੁਰਿੰਦਰ ਸਿੰਘ ਛਿੰਦੀ (ਮੀਤ ਪ੍ਰਧਾਨ ਮੰਡਲ ਖਰੜ) ਵੱਲੋਂ ਕੀਤੀ ਗਈ। ਇਸ ਤੋਂ ਬਾਆਦ ਮੀਟਿੰਗ ਵਿੱਚ ਮੌਜੂਦ ਸਾਰੇ ਹੀ ਮੰਡਲ ਦੇ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਅਮਿਤ ਸ਼ਰਮਾ ਨੂੰ ਸਰਬਸੰਮਤੀ ਨਾਲ ਭਾਜਪਾ ਮੰਡਲ ਖਰੜ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਅਮਿਤ ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਘਰ-ਘਰ ਲੈ ਕੇ ਜਾਣਗੇ। ਇਸ ਮੌਕੇ ਉਨ੍ਹਾ ਕਿਹਾ ਕਿ ਮੌਜੂਦ ਅਹੁਦੇਦਾਰ ਆਪਣੀ-ਆਪਣੀ ਜ਼ਿੰਮੇਵਾਰੀ ਉਸੇ ਤਰ੍ਹਾਂ ਨਿਭਾਉਂਦੇ ਰਹਿਣਗੇ ।
ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਨਰਿੰਦਰ ਸਿੰਘ ਰਾਣਾ, ਪ੍ਰਦੇਸ ਕਾਰਜਕਾਰਨੀ ਮੈਂਬਰ ਬੀਸੀ ਸੈਲ ਸਿਆਮ ਵੇਦ ਪੁਰੀ, ਮੰਡਲ ਜਨਰਲ ਸਕੱਤਰ ਦਵਿੰਦਰ ਸਿੰਘ ਬਰਮੀ ਅਤੇ ਪ੍ਰੀਤਕੰਵਲ ਸਿੰਘ, ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਜਤਿੰਦਰ ਰਾਣਾ, ਜ਼ਿਲ੍ਹਾ ਕਨਵੀਨਰ ਰਘਵੀਰ ਸਿੰਘ ਮੋਦੀ, ਜ਼ਿਲ੍ਹਾ ਪ੍ਰਧਾਨ ਸਕਿਲ ਐਡ ਡਿਵੈਲਪਮੈਟ ਰੋਹਿਤ ਮਿਸ਼ਰਾ, ਪ੍ਰਦੇਸ ਦਫ਼ਤਰ ਇੰਚਾਰਜ ਯੂਵਾ ਮੋਰਚਾ ਸੰਭਵ ਨੱਈਅਰ, ਮੀਤ ਪ੍ਰਧਾਨ ਮੰਡਲ ਖਰੜ ਰਜਿੰਦਰ ਸਿੰਘ ਅਰੋੜਾ, ਸਵਿੰਦਰ ਸਿੰਘ ਛਿੰਦੀ, ਵਰਿੰਦਰ ਸਿੰਘ ਸਾਹੀ, ਕੌਂਸਲਰ ਮਨਦੀਪ ਕੌਰ, ਕੌਂਸਲਰ ਸੋਨਿਕਾ ਸ਼ਰਮਾ, ਮੰਡਲ ਪ੍ਰਧਾਨ ਯੁਵਾ ਮੋਰਚਾ ਹਰਜਿੰਦਰ ਸਿੰਘ,
ਕੋ ਕਨਵੀਨਰ ਜ਼ਿਲ੍ਹਾ ਸਹਿਕਾਰਤਾ ਸੈਲ, ਜਗਤਾਰ ਸਿੰਘ ਬਾਗੜੀ, ਬਾਲ ਕ੍ਰਿਸ਼ਨ, ਕਰਨ ਕੌਛੜ, ਜਸਵੀਰ ਸਿੰਘ, ਬਚਨ ਸਿੰਘ, ਪ੍ਰਿਤਪਾਲ ਸਿੰਘ, ਕੁਸਲ ਰਾਣਾ, ਡਿੰਪਲ ਚੌਧਰੀ, ਹੈਪੀ ਰਾਣਾ, ਹਰਦੀਪ ਸਿੰਘ, ਰਮਨ, ਪਰਮਜੀਤ ਸਿੰਘ, ਰਾਮਨਾਥ, ਕ੍ਰਿਪਾਲ ਸਿੰਘ, ਏ.ਐਸ. ਬਾਜਵਾ, ਹਰਬੰਸ ਸਿੰਘ, ਅਮਰਜੀਤ ਸਿੰਘ, ਅਰੁਣ ਵੈਦ ਅਤੇ ਅਨਿਲ ਵਰਮਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…