Nabaz-e-punjab.com

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਮੈਰਾਥਾਨ ਲਈ ਨੌਜਵਾਨਾਂ ਦੀ ਲਾਮਬੰਦੀ ’ਤੇ ਜ਼ੋਰ

ਪੰਜਾਬ ਸਮੇਤ ਹੋਰ ਵੱਖ ਵੱਖ ਸੂਬਿਆਂ ਦੇ ਸੈਂਕੜੇ ਦੌੜਾਕ ਕਰਨਗੇ ਮੈਰਾਥਾਨ ’ਚ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਪੰਜਾਬ ਨੂੰ ਨਸ਼ਾ ਮੁਕਤੀ ਬਣਾਉਣ ਅਤੇ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਦੀ ਲਾਮਬੰਦੀ ਦੇ ਮੱਦੇਨਜ਼ਰ ਗਿੱਲਕੋ ਮੈਗਾ ਹਾਊਸਿੰਗ ਗਰੁੱਪ ਅਤੇ ਅਰਬਨ ਡਾਈਵ ਈਵੈਂਟਸ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਵਿੰਟਰ ਹਾਫ਼ ਮੈਰਾਥਨ ਕਰਵਾਈ ਜਾਵੇਗੀ। ਜਿਸ ਵਿੱਚ ਪੰਜਾਬ ਸਮੇਤ ਚੰਡੀਗੜ੍ਹ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ ਆਦਿ ਸੂਬਿਆਂ ਦੇ ਸੈਂਕੜੇ ਦੌੜਾਕ ਸ਼ਮੂਲੀਅਤ ਕਰਨਗੇ। ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਗਿੱਲਕੋ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਤੇਜਪ੍ਰੀਤ ਸਿੰਘ ਅਤੇ ਅਰਬਨ ਡਾਈਵ ਈਵੈਂਟਸ ਦੇ ਡਾਇਰੈਕਟਰ ਅਸੀਮ ਗਿਰਧਰ ਨੇ ਦਿੱਤੀ। ਮੈਰਾਥਨ ਦੇ ਮਸ਼ਹੂਰ ਅੰਬੈਸਡਰ ਅਮਰ ਸਿੰਘ ਚੌਹਾਨ (76) ਹੁਣ ਤੱਕ ਦੇਸ਼ ਭਰ ਵਿੱਚ 89 ਮੈਰਾਥਨ ਪੂਰੀਆਂ ਕੀਤੀਆਂ ਹਨ। ਉਹ ਇਸ ਮੈਰਾਥਨ ਵਿੱਚ ਸ਼ਾਮਲ ਹੋ ਕੇ ਆਪਣੀ 90ਵੀਂ ਮੈਰਾਥਨ ਪੂਰੀ ਕਰਨਗੇ ਅਤੇ ਇਸ ਵਿੱਚ ਈਵੈਂਟ ਫੈਲੀਸਿਟੇਟਰ ਸੌਰਵ ਕਪੂਰ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਵਿੱਚ 5 ਕਿੱਲੋਮੀਟਰ, 10 ਕਿੱਲੋਮੀਟਰ, 21 ਕਿੱਲੋਮੀਟਰ ਦੀ ਕੈਟਾਗਰੀ ਬਣਾਈ ਗਈ ਹੈ। ਇਸ ਖੁੱਲ੍ਹੇ ਮੁਕਾਬਲੇ ਵਿੱਚ ਅੌਰਤਾਂ, ਪੁਰਸ਼ ਅਤੇ 10 ਸਾਲ ਤੱਕ ਬੱਚੇ ਸ਼ਾਮਲ ਹੋ ਸਕਦੇ ਹਨ। ਮੁਕਾਬਲੇ ਦਾ ਆਯੋਜਨ ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਸੈਕਟਰ-126 ਗਿੱਲਕੋ ਪਾਰਕ ਹਿਲਸ ਵਿੱਚ ਹੋਵੇਗਾ। ਇਸ ਮੁਕਾਬਲੇ ਵਿੱਚ 21 ਕਿੱਲੋਮੀਟਰ ਦੀ ਦੌੜ ਸਵੇਰੇ 6 ਵਜੇ, 10 ਕਿੱਲੋਮੀਟਰ ਦੌੜ ਸਵੇਰੇ ਪੌਣੇ 7 ਵਜੇ ਅਤੇ 5 ਕਿੱਲੋਮੀਟਰ ਦੌੜ ਸਵੇਰੇ 7 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਸ਼ਾਮਲ ਹੋਣ ਵਾਲੇ ਦੌੜਾਕ 22 ਜਨਵਰੀ ਤੱਕ ਆਪਣਾ ਰਜਿਸਟ੍ਰੇਸ਼ਨ ਆਨਲਾਈਨ ਅਤੇ 24 ਜਨਵਰੀ ਤੱਕ ਆਫਲਾਈਨ ਕਰਵਾ ਸਕਦੇ ਹਨ।
ਤੇਜਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਗਿੱਲਕੋ ਗਰੁੱਪ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਵਿੰਟਰ ਹਾਫ਼ ਮੈਰਾਥਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੈਰਾਥਨ ਦੇ ਮਸ਼ਹੂਰ ਅੰਬੈਸਡਰ ਅਮਰ ਸਿੰਘ ਚੌਹਾਨ ਅਤੇ ਅਸੀਮ ਗਿਰਧਰ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਮੈਰਾਥਨ ਲਈ ਪੇਂਡੂ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਿੰਡਾਂ ਦੀਆਂ ਸੱਥਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…