ਯੂਥ ਆਫ਼ ਪੰਜਾਬ ਨੇ ਆਸ਼ਰਮ ਦੀਆਂ ਬੱਚੀਆਂ ਨਾਲ ਮਨਾਈ ਦੀਵਾਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਯੂਥ ਆਫ ਪੰਜਾਬ ਵੱਲੋਂ ਸੂਬਾ ਚੇਅਰਮੈਨ ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਜੋਤੀ ਸਰੂਪ ਕੰਨਿਆਂ ਆਸ਼ਰਮ ਦੀਆਂ ਬੱਚੀਆਂ ਨਾਲ ਬੀਬੀ ਭਾਨੀ ਭਵਨ ਵਿਖੇ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਪਰਮਦੀਪ ਬੈਦਵਾਨ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਰੁੱਖ ਤੇ ਕੁੱਖ ਨੂੰ ਬਚਾਉਣਾ ਜਰੂਰੀ ਹੈ। ਜੇਕਰ ਧੀਆਂ ਹੀ ਨਹੀਂ ਹੋਣਗੀਆਂ ਤਾਂ ਪੁੱਤਰ ਵੀ ਨਹੀਂ ਹੋਣਗੇ ਅਤੇ ਨਾ ਵਿਆਹੇ ਜਾਣਗੇ। ਅੱਜ ਕੱਲ੍ਹ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ, ਹਰ ਖੇਤਰ ਵਿਚ ਕੁੜੀਆਂ ਮੱਲਾਂ ਮਾਰ ਰਹੀਆਂ ਹਨ। ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ, ਰਮਾਂ ਕਾਂਤ ਕਾਲੀਆ, ਲੱਕੀ ਕਲਸੀ, ਬੱਬੂ ਮੁਹਾਲੀ, ਵਿਕਾਸ ਕੌਸ਼ਲ, ਗੁਰਦੀਪ ਸਿੰਘ ਵਿੱਕੀ, ਡਾਕਟਰ ਇਕਬਾਲ ਸਿੰਘ, ਸਿਮਰਨ ਬੈਦਵਾਨ, ਸਤਨਾਮ ਧੀਮਾਨ,ਅਮਨ ਗਿੱਲ, ਗੁਰਜੀਤ ਮਟੌਰ, ਹਨੀ ਕਲਸੀ, ਮਨਵੀਰ ਬੈਦਵਾਨ, ਬਿੱਲਾ, ਚੰਚਲ ਧੀਮਾਨ ਅਤੇ ਰਾਜਵਿੰਦਰ ਬਾਬਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …