ਯੂਥ ਆਫ਼ ਪੰਜਾਬ ਨੇ ਜਯੋਤੀ ਕੰਨਿਆਂ ਆਸ਼ਰਮ ਵਿੱਚ ਮਨਾਈ ਕੁੜੀਆਂ ਦੀ ਲੋਹੜੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਜਨਵਰੀ:
ਯੂਥ ਆਫ਼ ਪੰਜਾਬ ਵੱਲੋਂ ਜਯੋਤੀ ਸਰੂਪ ਕੰਨਿਆ ਆਸ਼ਰਮ ਖਰੜ ਵਿਖੇ ਕੁੜੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਦੋ ਲੜਕੀਆਂ ਅਵੰਨਿਆ ਤੇ ਅਵੰਸਿਕਾ ਦਾ ਜਨਮ ਦਿਨ ਵੀ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਆਫ ਪੰਜਾਬ ਦੇ ਚੇਅਰਮੈਨ ਤੇ ਉੱਘੇ ਸਮਾਜ ਸੇਵੀ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਾਨੂੰ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਫਰਕ ਨਹੀੱ ਹੈ ਅਤੇ ਕੁੜੀਆਂ ਹਰ ਖੇਤਰ ਵਿੱਚ ਹੀ ਮੁੰਡਿਆਂ ਨਾਲੋਂ ਬਾਜੀ ਮਾਰ ਰਹੀਆਂ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਕੁੜੀਆਂ ਦੀ ਲੋਹੜੀ ਮਨਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਯੂਥ ਆਫ਼ ਪੰਜਾਬ ਵਲੋੱ ਲੋਹੜੀ ਦਾ ਸਮਾਨ ਤੇ ਹੋਰ ਵਰਤੋੱ ਦਾ ਸਮਾਨ ਵੀ ਵੰਡਿਆ ਗਿਆ।
ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆ, ਲਖਬੀਰ ਸਿੰਘ ਲੱਕੀ, ਡਾ ਇਕਬਾਲ ਸਿੰਘ, ਲੋਕ ਗਾਇਕ ਇੰਦਰਾ ਢਿੱਲੋੱ, ਲੈਂਡ ਮਾਰਗੇਜ ਦੇ ਸਾਬਕਾ ਡਾਇਰੈਕਟਰ ਸਭਾਸ ਬੱਬਰ, ਭਵਨਦੀਪ ਸਿੰਘ ਬੱਬੂ, ਜਗੀ ਧਨੋਆ, ਪਰਵਿੰਦਰ ਸਿੰਘ ਰਿੰਕੂ ਓਐਸਡੀ, ਵਿਧਾਇਕ ਕੁਲਜੀਤ ਸਿੰਘ ਨਾਗਰਾ , ਅਮਰਜੀਤ ਸਿੰਘ ਕਾਂਝਲਾ, ਜਸਵਿੰਦਰ ਸਿੰਘ, ਸੁਭ ਸੇਖੋੱ, ਗੁਰਜੀਤ ਮਾਮਾ, ਹਨੀ ਕਲਸੀ, ਜਤਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…