ਯੂਥ ਆਫ਼ ਪੰਜਾਬ ਨੇ ਜੋਤੀ ਸਰੂਪ ਕੰਨਿਆ ਆਸਰਾ ਵਿੱਚ ਮਨਾਈ ਲੋਹੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਅਤੇ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਸੰਸਥਾ ਯੂਥ ਆਫ਼ ਪੰਜਾਬ ਵੱਲੋਂ ਹਰੇਕ ਸਾਲ ਵਾਂਗ ਇਸ ਵਾਰ ਵੀ ਜੋਤੀ ਸਰੂਪ ਕੰਨਿਆ ਆਸਰਾ ਸੰਸਥਾ ਵਿੱਚ ਲੋਹੜੀ ਮਨਾਈ ਗਈ। ਇਸ ਮੌਕੇ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਅੱਜ ਦੀ ਇਸ ਲੋਹੜੀ ਲਈ ਮੁੱਖ ਯੋਗਦਾਨ ਸਿਕੰਦਰ ਸਿੰਘ ਚੱਕਲਾਂ ਦਾ ਹੈ। ਇਹੋ ਜਿਹੇ ਦਾਨੀ ਸੱਜਣਾਂ ਕਾਰਨ ਹੀ ਸਾਡੀ ਸੰਸਥਾ ਨਿਰੰਤਰ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਹਰ ਸਾਲ ਲੋਹੜੀ ਦਾ ਤਿਉਹਾਰ ਜੋਤੀ ਸਰੂਪ ਕੰਨਿਆ ਆਸਰਾ ਵਿੱਚ ਹੀ ਮਨਾਉਂਦੀ ਹੈ ਕਿਉਂਕਿ ਇਸ ਥਾਂ ਤੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ।
ਸ੍ਰੀ ਬੈਦਵਾਨ ਨੇ ਕਿਹਾ ਕਿ ਇੱਥੇ 150 ਦੇ ਕਰੀਬ ਬੱਚੀਆਂ ਹਨ। ਜਿਨ੍ਹਾਂ ਦਾ ਇਹੋ ਘਰ ਹੈ, ਇਨ੍ਹਾਂ ਦੀ ਪੜਾਈ ਲਿਖਾਈ ਤੇ ਦਵਾਈ ਹਰ ਤਰ੍ਹਾਂ ਦਾ ਖਰਚਾ ਇਹ ਸੰਸਥਾ ਕਰ ਰਹੀ ਹੈ। ਇਸ ਮੌਕੇ ਸਿਕੰਦਰ ਸਿੰਘ ਚੱਕਲਾਂ ਨੇ ਬੋਲਦਿਆਂ ਕਿਹਾ ਕਿ ‘‘ਮੈਂ ਅੱਜ ਯੂਥ ਆਫ਼ ਪੰਜਾਬ ਦੇ ਕਾਰਨ ਪਹਿਲੀ ਵਾਰ ਜੋਤੀ ਸਰੂਪ ਕੰਨਿਆ ਆਸਰਾ ਵਿੱਚ ਆਇਆ ਹਾਂ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਨ੍ਹਾਂ ਬੱਚੀਆਂ ਦੀ ਲੋਹੜੀ ਵਿੱਚ ਸ਼ਰੀਕ ਹੋ ਸਕਿਆ।’’
ਇਸ ਮੌਕੇ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਤੋਂ ਇਲਾਵਾ ਮੀਤ ਪ੍ਰਧਾਨ ਬੱਬੂ ਮੁਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਜਰਨਲ ਸਕੱਤਰ ਲੱਕੀ ਕਲਸੀ, ਸਤਨਾਮ ਧੀਮਾਨ, ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਜਸਵੀਰ ਸਿੰਘ ਮੁਕਾਰੋਂਪੁਰ, ਯੂਥ ਕਿਸਾਨ ਆਗੂ ਹਰਦੀਪ ਲਖਨੌਰ, ਅਵੀ ਸ਼ੇਰ ਗਿੱਲ, ਭਰਪੂਰ ਸਿੰਘ, ਸ਼ਰਨਦੀਪ ਸਿੰਘ ਚੱਕਲ ਸਮੇਤ ਹੋਰ ਮੈਂਬਰ ਹਾਜ਼ਰ ਸਨ।

Load More Related Articles

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …