ਯੂਥ ਆਫ਼ ਪੰਜਾਬ ਵੱਲੋਂ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਫ਼ੈਸਲਾ
ਨਬਜ਼-ਏ-ਪੰਜਾਬ, ਮੁਹਾਲੀ, 20 ਜਨਵਰੀ:
ਸਮਾਜ ਸੇਵੀ ਅਤੇ ਸ਼ਹੀਦਾਂ ਕਿਸਾਨਾਂ ਦੇ ਹੱਕਾਂ ਲਈ ਕਾਰਜਸ਼ੀਲ ਯੂਥ ਆਫ਼ ਪੰਜਾਬ ਦੀ ਇੱਕ ਅਹਿਮ ਮੀਟਿੰਗ ਅੱਜ ਇੱਥੇ ਸੰਸਥਾ ਦੇ ਚੇਅਰਮੈਨ ਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੰਜ ਅਪਰੈਲ ਨੂੰ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ ਗਿਆ।
ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸ਼ੁਰੂ ਤੋਂ ਹੀ ਸਮਾਜਿਕ ਕੁਰੀਤੀਆਂ ਖ਼ਿਲਾਫ਼ ਕੰਮ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਕਾਰਜ ਨਿਰੰਤਰ ਜਾਰੀ ਰਹਿਣਗੇ। ਕਿਸਾਨ ਯੂਨੀਅਨ ਰਾਜੇਵਾਲ ਦੇ ਸਹਿਯੋਗ ਨਾਲ ਸਮੂਹਿਕ ਵਿਆਹ ਮੌਕੇ ਲੋੜਵੰਦ ਧੀਆਂ ਨੂੰ ਨਿੱਤ ਵਰਤੋਂ ਦਾ ਘਰੇਲੂ ਸਮਾਨ ਦਿੱਤਾ ਜਾਵੇਗਾ ਤਾਂ ਜੋ ਉਹ ਆਪਣਾ ਵਿਵਾਹਿਕ ਜੀਵਨ ਸੱੁਖ-ਸ਼ਾਂਤੀ ਅਤੇ ਖ਼ੁਸ਼ੀ ਨਾਲ ਬਤੀਤ ਕਰ ਸਕਣ। ਸਮੂਹਿਕ ਵਿਆਹ ਸਮਾਰੋਹ ਸਬੰਧੀ ਅੱਜ ਇੱਕ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਜਿਸ ’ਤੇ ਸਮੂਹ ਅਹੁਦੇਦਾਰਾਂ ਦੇ ਨੰਬਰ ਲਿਖੇ ਗਏ ਹਨ ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਉਨ੍ਹਾਂ ਨਾਲ ਤਾਲਮੇਲ ਕਰ ਸਕੇ।
ਮੀਟਿੰਗ ਵਿੱਚ ਵਾਈਸ ਚੇਅਰਮੈਨ ਕਰਮਜੀਤ ਸਿੰਘ ਢੇਲਪੁਰ, ਪ੍ਰਧਾਨ ਰਮਾਕਾਂਤ ਕਾਲੀਆ, ਮੀਤ ਪ੍ਰਧਾਨ ਬੱਬੂ ਚੱਕਲ ਮੁਹਾਲੀ, ਜਨਰਲ ਸਕੱਤਰ ਲੱਕੀ ਕਲਸੀ, ਸਤਨਾਮ ਧੀਮਾਨ, ਸਕੱਤਰ ਵਿਨੀਤ ਕਾਲੀਆ, ਪ੍ਰੈਸ ਸਕੱਤਰ ਰਣਜੀਤ ਸਿੰਘ ਕਾਕਾ, ਜ਼ਿਲ੍ਹਾ ਪ੍ਰਧਾਨ ਗੁਰਜੀਤ ਮਾਮਾ, ਬਿੰਦਰਾ ਬੈਦਵਾਨ, ਜੱਗੀ ਸਰਪੰਚ, ਵਿੱਕੀ ਮਨੌਲੀ, ਨਰਿੰਦਰ ਵਤਸ, ਮਨਵੀਰ ਬੈਦਵਾਨ, ਅਵੀ ਸ਼ੇਰਗਿੱਲ, ਅਵਤਾਰ ਸਿੰਘ ਚਡਿਆਲਾ, ਚੰਨੀ ਖ਼ਿਜ਼ਰਾਬਾਦ, ਜੰਗ ਬਹਾਦਰ, ਰਵੀ ਅਰੋੜਾ, ਜੋਤੀ ਸਿੰਗਲਾ, ਇਸ਼ਾਂਤ ਮੁਹਾਲੀ, ਬਲਕਾਰ ਸਿੰਘ ਸਰਪੰਚ, ਰਵੀ ਪੈਂਤਪੁਰ, ਰਵਿੰਦਰ ਸਿੰਘ ਵਜੀਦਪੁਰ, ਸ਼ਾਂਟੂ ਮਾਣਕਪੁਰ, ਰਣਦੀਪ ਸਿੰਘ ਬੈਦਵਾਨ, ਜਸਪਾਲ ਬਿੱਲਾ, ਸੋਨੂੰ ਬੈਦਵਾਨ, ਅੰਮ੍ਰਿਤ ਜੋਲੀ, ਮਨਜੀਤ ਸਿੰਘ ਸਰਪੰਚ ਸਮੇਤ ਹੋਰ ਪਤਵੰਤੇ ਹਾਜ਼ਰ ਸਨ।