ਯੂਥ ਆਫ਼ ਪੰਜਾਬ ਨੇ ਲੋੜਵੰਦ ਨੂੰ ਟ੍ਰਾਈਸਾਈਕਲ ਦਿੱਤੀ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਤੇ ਸ਼ਹੀਦਾਂ ਦੇ ਸਨਮਾਨ ਲਈ ਯਤਨਸ਼ੀਲ ਸੰਸਥਾ ਯੂਥ ਆਫ ਪੰਜਾਬ ਵਲੋਂ ਮੋਹਾਲੀ ਵਿੱਚ ਇੱਕ ਅਪਾਹਜ ਲੋੜਵੰਦ ਵਿਅਕਤੀ ਨੂੰ ਟ੍ਰਾਈਸਾਈਕਲ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇੱਕ ਵਿਅਕਤੀ ਦੇਖਿਆ ਜੋ ਤੁਰਨ ਫਿਰਨ ਤੋਂ ਅਸਮਰਥ ਸੀ। ਇਸ ਉਪਰੰਤ ਪਰਿਵਾਰ ਲਈ ਆਪਣੀਆਂ ਜਿੰਮੇਵਾਰੀਆਂ ਲਈ ਪਾਬੰਦ ਇਸ ਅਪਾਹਜ ਤੇ ਲੋੜਵੰਦ ਨੌਜੁਆਨ ਨੂੰ ਯੂਥ ਆਫ ਪੰਜਾਬ ਨੇ ਟ੍ਰਾਈਸਾਈਕਲ ਦੇਣ ਬਾਰੇ ਸੋਚਿਆ। ਅਤੇ ਅੱਜ ਯੂਥ ਆਫ ਪੰਜਾਬ ਵਲੋਂ ਇਸ ਨੌਜੁਆਨ ਨੂੰ ਕੀਤੇ ਵਾਅਦੇ ਮੁਤਾਬਿਕ ਟ੍ਰਾਈਸਾਈਕਲ ਦਿੱਤੀ ਗਈ। ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਨੇ ਦੱਸਿਆ ਕਿ ਸਮਾਜ ਸੇਵਾ ਲਈ ਸਾਨੂੰ ਜਿਆਦਾ ਪੈਸੇ ਦੀ ਨਹੀਂ ਸਗੋਂ ਜਜਬੇ ਦੀ ਲੋੜ ਹੁੰਦੀ ਹੈ। ਜੇਕਰ ਰਾਹ ਜਾਂਦੇ ਸਾਨੂੰ ਕੋਈ ਅਜਿਹਾ ਲੋੜਵੰਦ ਵਿਅਕਤੀ ਦਿਖਦਾ ਹੈ ਤਾਂ ਉਸ ਕੋਲ ਜਾ ਕੇ ਉਸ ਨਾਲ ਗੱਲਬਾਤ ਕਰਕੇ ਉਸਦੇ ਹਾਲਾਤ ਜਾਣੋ ਜੇਕਰ ਉਹ ਵਿਅਕਤੀ ਤੁਹਾਨੂੰ ਅਸਲ ਵਿੱਚ ਲੋੜਵੰਦ ਲੱਗਦਾ ਹੈ ਤਾਂ ਉਸਦੀ ਕਿਸੇ ਵੀ ਤਰੀਕੇ ਮਦਦ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਰਾਹ ਚੱਲਦੇ ਮੰਗਤਿਆਂ ਨੂੰ ਪੈਸੇ ਦੇਣ ਨਾਲੋਂ ਅਜਿਹਾ ਕਾਰਜ ਕਰਕੇ ਤੁਹਾਡੇ ਦਿਲ ਤੇ ਦਿਮਾਗ ਨੂੰ ਜਿਆਦਾ ਸਕੂਨ ਮਿਲੇਗਾ। ਜੇਕਰ ਹਰ ਇਨਸਾਨ ਦਸਵੰਦ ਕੱਢਣਾ ਸ਼ੁਰੂ ਕਰ ਦਵੇ ਤਾਂ ਜਿਆਦਾਤਰ ਲੋੜਵੰਦਾਂ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਮੌਕੇ ਤੁਰਨ ਫਿਰਨ ਤੋਂ ਅਸਮਰਥ ਵਿਅਕਤੀ ਨੇ ਯੂਥ ਆਫ ਪੰਜਾਬ ਵਲੋਂ ਦਿੱਤੀ ਟ੍ਰਾਈਸਾਈਕਲ ਮਿਲਣ ਤੋਂ ਬਾਅਦ ਭਾਵੁਕ ਹੋ ਕੇ ਯੂਥ ਆਫ ਪੰਜਾਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਤੋਂ ਇਲਾਵਾ ਕੈਸ਼ੀਅਰ ਵਿੱਕੀ ਮਨੌਲੀ, ਜਿਲ੍ਹਾ ਪ੍ਰਧਾਨ ਮੋਹਾਲੀ ਗੁਰਜੀਤ ਮਟੌਰ, ਨਰਿੰਦਰ ਵਤਸ, ਸੋਨੂੰ ਬੈਦਵਾਨ, ਜਗਦੇਵ, ਜੌਨੀ, ਮੱਖਣ ਬੈਦਵਾਨ, ਰਵੀ ਅਰੋੜਾ, ਲਖਵੀਰ ਲੱਖਾ, ਸੁੱਖਾ ਬੈਦਵਾਨ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…