ਯੂਥ ਆਫ਼ ਪੰਜਾਬ ਵੱਲੋਂ ਪਿੰਡ ਨਿਹੋਲਕਾ ਵਿੱਚ ਸਿਲਾਈ ਸੈਂਟਰ ਲਈ 10 ਮਸ਼ੀਨਾਂ ਕੀਤੀਆਂ ਭੇਟ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਦਸੰਬਰ:
ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਅਤੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਨਿਹੋਲਕਾ ਵਿਖੇ ਸ਼ੁਰੂ ਕੀਤੇ ਗਏ ਸਿਲਾਈ ਸੈਂਟਰ ਨੂੰ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ 10 ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ। ਸਿਲਾਈ ਸੈਂਟਰ ਦਾ ਉਦਘਾਟਨ ਸੰਸਥਾ ਵੱਲੋਂ ਪਿੰਡ ਦੀ ਹੀ ਇੱਕ ਛੋਟੀ ਬੱਚੀ ਤੋਂ ਕਰਵਾਇਆ ਗਿਆ। ਸ੍ਰੀ ਬੈਦਵਾਨ ਨੇ ਅਜੋਕੇ ਸਮੇਂ ਵਿੱਚ ਅੌਰਤਾਂ ਨੂੰ ਆਪਣੇ ਪੈਰਾਂ ’ਤੇ ਖੜੇ ਹੋਣ ਲਈ ਲਾਮਬੰਦ ਕਰਦਿਆਂ ਕਿਹਾ ਕਿ ਮਹਿੰਗਾਈ ਦੇ ਇਸ ਯੁੱਗ ਵਿੱਚ ਇੱਕ ਕੰਮਕਾਜੀ ਅੌਰਤ ਆਪਣੇ ਪਰਿਵਾਰ ਦਾ ਸਹਾਰਾ ਬਣ ਕੇ ਟੱਬਰ ਨੂੰ ਸਹੀ ਸੇਧ ਦੇ ਸਕਦੀ ਹੈ।
ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ੁਰੂ ਕੀਤੇ ਗਏ ਸਿਲਾਈ ਸੈਂਟਰ ਨੂੰ ਮਸ਼ੀਨਾਂ ਭੇਟ ਕਰਨ ਲਈ ਪਹੁੰਚੇ ਚੇਅਰਮੈਨ ਪਰਮਜੀਤ ਬੈਦਵਾਨ, ਸਰਪ੍ਰਸਤ ਜੈਲਦਾਰ ਚੈੜੀਆਂ ਅਤੇ ਪ੍ਰਧਾਨ ਰਮਾਕਾਂਤ ਕਾਲੀਆ ਨੇ ਦੱਸਿਆ ਕਿ ਸਿਲਾਈ ਕਢਾਈ ਦਾ ਕੋਰਸ 6 ਮਹੀਨਿਆਂ ਦ ਹੋਵੇਗਾ ਕੋਰਸ ਪੂਰਾ ਕਰ ਲੈਣ ਵਾਲੀਆਂ ਅੌਰਤਾਂ ਨੂੰ ਸੰਸਥਾ ਵਲੋੱ ਸਰਟੀਫੀਕੇਟ ਬਣਾਕੇ ਦਿੱਤਾ ਜਾਵੇਗਾ। ਜਿਸ ਨਾਲ ਉਹ ਘਰੇਲੂ ਰੁਜਗਾਰ ਜਾ ਕਿਸੇ ਵੀ ਸਰਕਾਰੀ ਪ੍ਰਾਈਵੇਟ ਸੰਸਥਾ ਵਿਚ ਨੌਕਰੀ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋੱ ਵੱਖ ਵੱਖ ਸਕੂਲਾਂ ਵਿਚ ਸਮੇੱ ਸਮੇੱ ਤੇ ਬੱਚਿਆਂ ਨੂੰ ਪੜਾਈ ਲਿਖਾਈ ਲਈ ਸਟੈਸ਼ਨਰੀ ਦਾ ਸਮਾਨ ਅਤੇ ਸਰਦੀਆਂ ਦੇ ਮੌਸਮ ਨੂੰ ਮੱਦੇ ਨਜ਼ਰ ਰਖਦਿਆਂ ਗਰਮ ਕੱਪੜੇ ਤੇ ਬੂਟ ਵਰਦੀਆਂ ਵੀ ਦਿੱਤੀਆਂ ਜਾਂਦੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…