ਯੂਥ ਆਫ਼ ਪੰਜਾਬ ਨੇ ਮਟੌਰ ਮੰਦਰ ਵਿੱਚ ਲਗਾਇਆ ਖੂਨਦਾਨ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ:
ਯੂਥ ਆਫ਼ ਪੰਜਾਬ ਵੱਲੋਂ ਸਤਿਆ ਨਰਾਇਣ ਮੰਦਿਰ ਪਿੰਡ ਮਟੌਰ (ਸੈਕਟਰ-70) ਮੁਹਾਲੀ ਵਿਖੇ 15ਵਾਂ ਵਿਸ਼ਾਲ ਖੂਨਦਾਨ ਅਤੇ ਮਲਟੀ ਚੈਲ਼ਕਅਪ ਕੈਂਪ ਚੇਅਰਮੈਨ ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਮੌਕੇ ਸਰਕਾਰੀ ਹਸਪਤਾਲ ਫੇਜ਼-6 ਮੁਹਾਲੀ ਦੇ ਡਾਕਟਰਾਂ ਦੀ ਟੀਮ ਵੱਲੋਂ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿੱਚ 70 ਯੂਨਿਟ ਦੇ ਕਰੀਬ ਖੂਨ ਇਕੱਤਰ ਕੀਤਾ ਗਿਆ। ਡਾ.ਜਸਵੀਰ ਸਿੰਘ ਦੀ ਟੀਮ ਵੱਲੋਂ 90 ਦੇ ਕਰੀਬ ਮਰੀਜਾਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਣ ਵਿਧਾਇਕ ਬਲਵੀਰ ਸਿੰਘ ਸਿੱਧੂ ਸਨ। ਇਸ ਮੌਕੇ ਯੂਥ ਆਫ਼ ਪੰਜਾਬ ਦੇ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ, ਪ੍ਰਧਾਨ ਰਾਮਕਾਂਤ ਕਾਲੀਆ ਅਤੇ ਜਰਨਲ ਸਕੱਤਰ ਲੱਕੀ ਕਲਸੀ ਨੇ ਖ਼ੂਨਦਾਨੀਆ ਅਤੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਣਜੀਤ ਕਾਕਾ, ਪਰਮਜੀਤ ਸਿੰਘ ਕਾਹਲੋਂ, ਅਮਰੀਕ ਸਿੰਘ, ਵਿਨੋਦ ਕੁਮਾਰ, ਅਜੇ ਕੁਮਾਰ,ਡਾ. ਇਕਬਾਲ ਸਿੰਘ, ਕਰਮਜੀਤ ਸਿੰਘ, ਬੱਬੂ ਮੁਹਾਲੀ, ਸਪਿੰਦਰ ਸਿੰਘ, ਰਵਿੰਦਰ ਈਸਾਪੁਰ, ਸੁਭ ਸੇਖੋੱ, ਗੁਰਜੀਤ ਮਟੌਰ, ਨਰਿੰਦਰ ਵਤਸ,ਹਨੀ ਕਲਸੀ, ਸਤਨਾਮ ਧੀਮਾਨ, ਕੁਲਵਿੰਦਰ ਰਿੰਕੂ, ਬੱਬੂ ਕੁਰਾਲੀ, ਗੁਰਬਖਸ਼ ਸਿੰਘ, ਤਰੁਣ ਵਿਨਾਇਕ, ਰਿਸ਼ਵ ਬੁੜੈਲ, ਕਰਮਜੀਤ ਸਿੰਘ ਲਾਲਾ ਅਤੇ ਅਸ਼ੀਸ਼ ਸ਼ਰਮਾ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…