
ਯੂਥ ਆਫ਼ ਪੰਜਾਬ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਾਧੇ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਦਿਨੋਂ ਦਿਨ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਵਿਰੁੱਧ ਯੂਥ ਆਫ਼ ਪੰਜਾਬ ਵੱਲੋਂ ਰੋਸ ਰੈਲੀ ਕੱਢੀ ਗਈ ਇਸ ਰੈਲੀ ਵਿੱਚ ਰੇੜਿਆ ਦੇ ਉਪਰ ਮੋਟਰ ਸਾਈਕਲ ਰਖ ਕੇ ਵਧੇ ਹੋਏ ਪੈਟਰੋਲ, ਡੀਜ਼ਲ ਦੇ ਰੇਟਾਂ ਦਾ ਵਿਰੋਧ ਕੀਤਾ ਗਿਆ। ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਦਿਨੋਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਕ੍ਰਿਸਾਨੀ, ਟਰਾਂਸਪੋਰਟ ਅਤੇ ਆਮ ਜਨਤਾ ’ਤੇ ਮਾਰੂ ਅਸਰ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਹੋਰ ਵਸਤਾਂ ਦੀ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਨੂੰ ਵੀ ਜੀਐਸਟੀ ਦੇ ਦਾਇਰੇ ਹੇਠਾ ਲਿਆਂਦਾ ਜਾਵੇ। ਰੋਸ ਰੈਲੀ ਮਟੌਰ ਤੋਂ ਸ਼ੁਰੂ ਹੋ ਕੇ ਮੁਹਾਲੀ ਦੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਤੋਂ ਹੁੰਦੀ ਹੋਈ ਮਟੌਰ ਵਿਖੇ ਹੀ ਸਮਾਪਤ ਹੋਈ ਇਸ ਰੋਸ ਧਰਨੇ ਵਿੱਚ ਬੈਦਵਾਨ ਤੋਂ ਬਿਨਾਂ ਗੁਰਦੀਪ ਸਿੰਘ, ਜਯੋਤੀ ਸਿੰਗਲਾ, ਲਾਲਾ ਦਾਊਂ ਗੁਰਜੀਤ ਮਾਮਾ, ਸ਼ੁਭ ਸੇਖੋਂ, ਜੰਗ ਬਹਾਦਰ, ਈਸ਼ਾਤ ਮੁਹਾਲੀ, ਸਾਹਿਲ ਖੇੜਾ ਵੀ ਹਾਜ਼ਿਰ ਸਨ।