ਸਰਕਾਰੀ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਨੌਜਵਾਨਾਂ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਨੂੰ ਤਰਜੀਹ

ਨੌਜਵਾਨਾਂ ਨੂੰ ਕਰਵਾਏ ਜਾਣਗੇ ਫਟਾਫਟ ਅੰਗਰੇਜ਼ੀ ਬੋਲਣ, ਆਈਲੈਟਸ ਤੇ ਹੋਰ ਕੋਰਸ

ਸਰਕਾਰੀ ਸਕੂਲਾਂ ਵਾਂਗ ਵਿਦਿਆਰਥੀਆਂ ਨੂੰ ਮਿੱਡ ਡੇਅ ਮੀਲ ਤਹਿਤ ਸ਼ੁੱਧ ਭੋਜਨ ਪਰੋਸਿਆ ਜਾਵੇਗਾ: ਚੰਨਪ੍ਰੀਤ ਭੁੱਲਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
21ਵੀਂ ਸਦੀ ਵਿੱਚ ਜਿਥੇ ਜ਼ਿਆਦਾਤਰ ਲੋਕਾਂ ਨੌਜਵਾਨ ਮੁੰਡੇ ਕੁੜੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ, ਉਥੇ ਕਈ ਉੱਦਮੀ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਆਪਣੇ ਕਾਰੋਬਾਰ ਸ਼ੁਰੂ ਕਰਨ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਅਗਾਂਹਵਧੂ ਨੌਜਵਾਨ ਆਗੂ ਚੰਨਪ੍ਰੀਤ ਸਿੰਘ ਭੁੱਲਰ ਵੱਲੋਂ ਇੱਥੋਂ ਦੇ ਫੇਜ਼-2 ਵਿੱਚ ਕਾਈਜ਼ਨ ਐਜੂਕੇਸ਼ਨ ਅਕੈਡਮੀ ਖੋਲ੍ਹੀ ਗਈ ਹੈ।
ਅੱਜ ਅਕੈਡਮੀ ਵਿੱਚ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੰਨਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਿੱਖਿਆ ਸੰਸਥਾਨ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਨੂੰ ਉੱਚ ਪੱਧਰ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾ ਕੇ ਰੁਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ। ਅਦਾਰੇ ਵਿੱਚ ਨੌਜਵਾਨਾਂ ਨੂੰ ਗੁਣਕਾਰੀ, ਕਿੱਤਾਮੁਖੀ ਸਿਖਲਾਈ ਆਈਲੈਟਸ, ਟੋਫਿਲ, ਫਟਾਫਟ ਅੰਗਰੇਜ਼ੀ ਬੋਲਣ ਅਤੇ ਫਰੈਂਚ ਭਾਸ਼ਾ ਦੀ ਸਿਖਲਾਈ ਅਤੇ ਵੱਖ-ਵੱਖ ਕੰਪਨੀਆਂ ਵਿੱਚ ਰੁਜ਼ਗਾਰ ਲਈ ਇੰਟਰਵਿਊ ਦੀ ਵਿਸ਼ੇਸ਼ ਤਿਆਰੀ ਕਰਵਾਈ ਜਾਵੇਗੀ। ਇੰਸਟੀਚਿਊਟ ਵਿੱਚ ਮੌਕ ਟੈਸਟ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣ ਲਈ ਉੱਚ ਯੋਗਤਾ ਪ੍ਰਾਪਤ ਫਕੈਲਟੀ ਮੈਂਬਰਾਂ ਦੀ ਭਰਤੀ ਕੀਤੀ ਗਈ ਹੈ।
ਸ੍ਰੀ ਚੰਨਪ੍ਰੀਤ ਭੁੱਲਰ ਨੇ ਕਿਹਾ ਕਿ ਦੂਰ-ਦੁਰਾਡੇ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਸਰਕਾਰੀ ਸਕੂਲਾਂ ਵਾਂਗ ਮਿੱਡ ਡੇਅ ਮੀਲ ਦੇ ਤਹਿਤ ਸ਼ੁੱਧ ਭੋਜਨ ਪਰੋਸਿਆ ਜਾਵੇਗਾ ਅਤੇ ਉਨ੍ਹਾਂ ਰਹਿਣ-ਸਹਿਣ ਲਈ ਸ਼ਹਿਰ ਵਿੱਚ ਪੀਜੀਜ਼ ਮਾਲਕਾਂ ਨਾਲ ਗੱਲਬਾਤ ਕਰਕੇ ਯੋਗ ਪੈਰਵੀ ਕੀਤੀ ਜਾਵੇਗੀ ਤਾਂ ਜੋ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਮੁਹਾਲੀ ਆਉਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਭੁੱਲਰ, ਅਕਾਲੀ ਆਗੂ ਗਗਨਦੀਪ ਸਿੰਘ ਬੈਂਸ, ਅਕੈਡਮੀ ਦੇ ਫੈਕਲਟੀ ਮੈਂਬਰ ਸੁਪ੍ਰੀਤ ਬਾਜਵਾ, ਨਿੱਧੀ ਅਰੋੜਾ, ਮੀਨਾਕਸ਼ੀ ਤਨੇਜਾ, ਏਂਜਲ ਰਿਡੇ ਅਤੇ ਰੂਹੀ ਵੀ ਹਾਜ਼ਰ ਸਨ।

Load More Related Articles

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…