Share on Facebook Share on Twitter Share on Google+ Share on Pinterest Share on Linkedin ਯੂਥ ਆਫ਼ ਪੰਜਾਬ ਨੇ ਸਮਰਥ ਜੀਉ ਸੰਸਥਾ ਸੈਕਟਰ-15 ਚੰਡੀਗੜ੍ਹ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਲੋਹੜੀ ਮਨਾਈ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਜਨਵਰੀ: ਯੂਥ ਆਫ਼ ਪੰਜਾਬ ਵੱਲੋਂ ਫਾਈਟ ਫਾਰ ਰਾਈਟ ਸੰਸਥਾ ਦੇ ਮੈਂਬਰਾਂ ਨਾਲ ਮਿਲ ਕੇ ਸਮਰਥ ਜੀਉ ਸੰਸਥਾ ਸੈਕਟਰ-15 ਚੰਡੀਗੜ੍ਹ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਲੋਹੜੀ ਮਨਾਈ ਗਈ। ਸਮਰਥ ਜੀਉ ਸੰਸਥਾ ਬੋਲਣ ਅਤੇ ਸੁਣਨ ਤੋਂ ਅਸਮਰਥ ਅਤੇ ਦਿਮਾਗੀ ਤੌਰ ’ਤੇ ਅਸੰਤੁਲਿਤ ਬੱਚਿਆਂ ਦੀ ਸਾਂਭ ਸੰਭਾਲ ਕਰਦੀ ਹੈ। ਇਸ ਮੌਕੇ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਾਨੂੰ ਤਿਉਹਾਰ ਅਜਿਹੀਆਂ ਸੰਸਥਾਵਾਂ ਵਿੱਚ ਜਾ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਸਪੈਸ਼ਲ ਬੱਚਿਆਂ ਨੂੰ ਵੀ ਖੁਸ਼ੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਮਰਥ ਜੀਉ ਸੰਸਥਾ ਵਰਗੀਆਂ ਸੰਸਥਾਵਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਬੱਚਿਆਂ ਨੂੰ ਸਹੀ ਤਰੀਕੇ ਦੇਖ-ਭਾਲ ਹੋ ਸਕੇ। ਇਸ ਮੌਕੇ ਯੂਥ ਆਫ਼ ਪੰਜਾਬ ਦੇ ਪ੍ਰਧਾਨ ਰਮਾਂਕਾਤ ਕਾਲੀਆ, ਮੀਤ ਪ੍ਰਧਾਨ ਬੱਬੂ ਮੁਹਾਲੀ, ਜੱਗੀ ਧਨੋਆ, ਵਿਕਾਸ ਕੌਸ਼ਲ, ਪਰਮਿੰਦਰ ਜੈਸਵਾਲ ਸਾਬਕਾ ਪ੍ਰਧਾਨ ਯੂਨੀਵਰਸਿਟੀ, ਆਸ਼ੀਸ਼ ਸ਼ਰਮਾ, ਜਸਪਾਲ ਸਿੰਘ ਪਾਲੀ, ਜੰਗ ਬਹਾਦਰ, ਲਲਿਤ ਕੁਮਾਰ, ਗੁਰਜੀਤ ਮਾਮਾ ਮਟੌਰ, ਸ਼ੈਰੀ ਚੱਕਲ ਅਤੇ ਫਾਈਟ ਫਾਰ ਰਾਈਟ ਦੇ ਮੈਂਬਰ ਸਿਮਰਨ ਕੌਰ ਗਿੱਲ ਅਤੇ ਸਨੇਹ ਅਗਰਵਾਲ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ