nabaz-e-punjab.com

ਨੌਜਵਾਨ ਕਤਲਕਾਂਡ: ਬਲੌਂਗੀ ਪੁਲੀਸ ਵੱਲੋਂ ਦੋ ਮੁਲਜ਼ਮ ਗ੍ਰਿਫ਼ਤਾਰ, ਤਿੰਨ ਮੁਲਜ਼ਮ ਹਾਲੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ

ਬੀਤੀ 29 ਮਈ ਨੂੰ ਟੀਡੀਆਈ ਨੇੜੇ ਅੰਬੇਦਕਰ ਕਲੋਨੀ ਬਲੌਂਗੀ ਦੇ ਨੌਜਵਾਨ ਦੀ ਸੜਕ ਕਿਨਾਰੇ ਮਿਲੀ ਸੀ ਚਾਕੂਆਂ ਨਾਲ ਵਿੰਨੀਂ ਲਾਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਜੂਹ ਵਿੱਚ ਵਸਦੇ ਕਸਬਾਨੁਮਾ ਪਿੰਡ ਬਲੌਂਗੀ ਦੀ ਅੰਬੇਦਕਰ ਕਲੋਨੀ ਵਿੱਚ ਨੌਜਵਾਨ ਸਨੀ ਪਾਸਵਾਨ (19) ਦੇ ਕਤਲ ਮਾਮਲੇ ਵਿੱਚ ਬਲੌਂਗੀ ਪੁਲੀਸ ਵੱਲੋਂ ਦੋ ਮੁਲਜ਼ਮਾਂ ਚੰਦਨ ਪਾਸਵਾਨ ਅਤੇ ਦਲੀਪ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੇ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਥਾਣਾ ਬਲੌਂਗੀ ਦੇ ਐਸਐਚਓ ਯੋਗੇਸ਼ ਕੁਮਾਰ ਨੇ ਮ੍ਰਿਤਕ ਨੌਜਵਾਨ ਦੇ ਦੋਸਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਹੋਰ ਮੁਲਜ਼ਮਾਂ ਅਮਿਤ ਕੁਮਾਰ, ਡੱਡੂ ਅਤੇ ਵਿਵੇਕ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਮੁਲਜ਼ਮ ਵੀ ਵਾਰਦਾਤ ਵਾਲੀ ਰਾਤ ਤੋਂ ਹੀ ਘਰੋਂ ਫਰਾਰ ਦੱਸੇ ਗਏ ਹਨ।
ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਅਨੁਸਾਰ ਬੀਤੀ 28 ਮਈ ਨੂੰ ਦੇਰ ਰਾਤ ਕਰੀਬ 10 ਵਜੇ ਸਨੀ ਪਾਸਵਾਨ ਨੂੰ ਉਸ ਦੇ ਕੁਝ ਦੋਸਤ ਘਰੋਂ ਬੁਲਾ ਕੇ ਲੈ ਕੇ ਗਏ ਸੀ ਅਤੇ ਅਗਲੇ ਦਿਨ ਵਿੱਚ ਕਿਸੇ ਰਾਹਗੀਰ ਨੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਟੀਡੀਆਈ ਨੇੜੇ ਖਾਲੀ ਥਾਂ ਵਿੱਚ ਕਿਸੇ ਨੌਜਵਾਨ ਦੀ ਲਾਸ਼ ਪਈ ਹੈ। ਲਾਸ਼ ਨੂੰ ਸਭ ਤੋਂ ਪਹਿਲਾਂ ਕਿਸੇ ਗੱਡੂ ਨਾਂ ਦੇ ਵਿਅਕਤੀ ਨੇ ਦੇਖਿਆ ਸੀ। ਇਸ ਮਗਰੋਂ ਉਸ ਨੇ ਕਲੋਨੀ ਦੇ ਹੋਰਨਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਪਤਾ ਲੱਗਾ ਹੈ ਕਿ ਮਰਨ ਵਾਲੇ ਨੌਜਵਾਨ ਸਨੀ ਪਾਸਵਾਨ ਦੀ ਮੁਲਜ਼ਮ ਚੰਦਨ ਪਾਸਵਾਨ, ਵਿਵੇਕ ਅਤੇ ਡੱਡੂ ਨਾਲ ਕੁਝ ਸਮਾਂ ਪਹਿਲਾਂ ਲੜਾਈ ਸੀ ਅਤੇ ਅਮਿਤ ਅਤੇ ਦਲੀਪ ਉਸ (ਸਨੀ) ਦੇ ਦੋਸਤ ਹਨ। ਵਾਰਦਾਤ ਵਾਲੀ ਰਾਤ ਇਹ ਦੋਵੇਂ ਸਨੀ ਦਾ ਚੰਦਨ ਧੜੇ ਨਾਲ ਸਮਝੌਤੇ ਲਈ ਲੇ ਕੇ ਗਏ ਸੀ। ਉਨ੍ਹਾਂ ਨੇ ਗੱਲਬਾਤ ਤੋਂ ਪਹਿਲਾਂ ਕਲੋਨੀ ਨੇੜਲੇ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀ ਬੋਤਲ ਲਈ ਅਤੇ ਇਕੱਠੇ ਬੈਠ ਕੇ ਸ਼ਰਾਬ ਪੀਤੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਸਨੀ ਦੀ ਉਸ ਦੇ ਦੋਸਤਾਂ ਨਾਲ ਮਾਮੂਲੀ ਤਕਰਾਰ ਹੋ ਗਈ ਜੋ ਬਾਅਦ ਵਿੱਖ ਖੂੰਨੀ ਸੰਘਰਸ਼ ਵਿੱਚ ਬਦਲ ਗਈ ਸੀ। ਪੁਲੀਸ ਅਨੁਸਾਰ ਸੰਨੀ ਦੀ ਵੱਖੀ ਅਤੇ ਪਿੱਠ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਡੂੰਘੇ ਜ਼ਖ਼ਮ ਸਨ। ਦੱਸਿਆ ਜਾ ਰਿਹਾ ਹੈ ਸਨੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਹੈ। ਉਂਜ ਮ੍ਰਿਤਕ ਨੌਜਵਾਨ ਦੀ ਪਿੱਠ ਉੱਤੇ ਇਕ ਜ਼ਖ਼ਮ ’ਤੇ ਪੱਟੀ ਵੀ ਕੀਤੀ ਹੋਈ ਸੀ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…