
18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਵਾਉਣ: ਡਾ. ਪ੍ਰੀਤੀ ਯਾਦਵ
ਮਾਲੇਰਕੋਟਲਾ ਤੇ ਅਮਰਗੜ੍ਹ ਹਲਕੇ ਵਿੱਚ 15 ਨਵੰਬਰ ਤੋੋਂ 14 ਦਸੰਬਰ ਤੱਕ ਬਣਨਗੀਆਂ ਨਵੀਂਆਂ ਵੋਟਾਂ
ਨਬਜ਼-ਏ-ਪੰਜਾਬ ਬਿਊਰੋ, ਮਲੇਰਕੋਟਲਾ\ਅਮਰਗੜ੍ਹ, 15 ਨਵੰਬਰ:
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਤੇ ਅਮਰਗੜ੍ਹ ਵਿੱਚ ਫੋੋਟੋੋ ਸਮਰੀ ਰਵੀਜ਼ਨ ਦਾ ਕੰਮ ਮਿਤੀ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ ਜੋ ਕਿ 14 ਦਸੰਬਰ ਤੱਕ ਚੱਲੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੋਵਾਂ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਡਾ. ਪ੍ਰੀਤੀ ਯਾਦਵ, ਆਈਏਐਸ ਕਮ-ਐਸ.ਡੀ.ਐਮ. ਮਲੇਰਕੋਟਲਾ ਨੇ ਦੱਸਿਆ ਕਿ ਇਸ ਸੁਧਾਈ ਦੌਰਾਨ ਬੀ.ਐਲ.ਓਜ਼ ਵੱਲੋਂ ਨਵੀਂ ਵੋੋਟ ਬਣਾਉਣ ਲਈ ਫਾਰਮ ਨੰਬਰ 6, ਬੂਥ ’ਚੋਂ ਸਿਫ਼ਟ ਹੋਣ ਜਾਂ ਮੌਤ ਹੋਣ ਕਾਰਨ ਵੋੋਟ ਕੱਟਣ ਲਈ ਫਾਰਮ ਨੰਬਰ 7, ਵੋੋਟਰ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁੱਸਤੀ ਜਿਵੇਂ ਕਿ ਜਨਮ ਮਿਤੀ/ਫੋੋਟੋੋ/ਪਤਾ/ਲਿੰਗ ਆਦਿ ਦਰੁੱਸਤ ਕਰਵਾਉਣ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਵਿੱਚ ਇੱਕ ਬੂਥ ’ਚੋਂ ਦੂਜੇ ਬੂਥ ਵਿਚ ਸਿਫ਼ਟ ਹੋੋਣ ਲਈ ਫਾਰਮ ਨੰਬਰ 8 ਏ ਭਰੇ ਜਾਣਗੇ।
ਉਨ੍ਹਾਂ ਦੱਸਿਆ ਕਿ ਪੂਰਾ ਮਹੀਨਾ ਚੱਲਣ ਵਾਲੇ ਇਸ ਪ੍ਰੋਗਰਾਮ ਦੌੌਰਾਨ ਮਿਤੀ 18.11.2017 ਅਤੇ 25.11.2017 ਨੂੰ ਬੀ.ਐਲ.ਓਜ਼ ਵੱਲੋੋਂ ਫੋੋਟੋੋ ਵੋੋਟਰ ਸੂਚੀਆਂ ਪੜ੍ਹ ਕੇ ਸੁਣਾਈਆਂ ਜਾਣਗੀਆਂ ਜਦਕਿ ਮਿਤੀ 19.11.2017 ਅਤੇ ਮਿਤੀ 26.11.2017 ਨੂੰ ਹਰ ਬੂਥ ਉਪਰ ਸਵੇਰੇ 9 ਵਜੇ ਤੋੋੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲੱਗਣਗੇ ਜਿਸ ਵਿਚ ਬੀ.ਐਲ.ਓਜ਼ ਰਾਜਨੀਤਕ ਪਾਰਟੀਆਂ ਅਤੇ ਆਮ ਜਨਤਾ ਪਾਸੋੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋੋਂ ਇਲਾਵਾ ਮਿਤੀ 15.11.2017 ਤੋੋਂ ਮਿਤੀ 30.11.2017 ਤੱਕ ਬੀ.ਐਲ.ਓਜ਼ ਵੱਲੋੋਂ ਡੋੋਰ ਟੂ ਡੋੋਰ ਵਿਜ਼ਿਟ ਕੀਤੀ ਜਾਵੇਗੀ।
ਇਸ ਵਿਜ਼ਿਟ ਦੌਰਾਨ ਬੀ.ਐਲ.ਓਜ਼ ਹਰ ਘਰ ਵਿਚ ਪਹਿਲਾਂ ਤੋੋਂ ਬਣੀਆਂ ਵੋੋਟਾਂ, ਇਸ ਸੁਧਾਈ ਵਿੱਚ ਅਤੇ ਅਗਲੀ ਸੁਧਾਈ ਵਿਚ ਬਣਨ ਵਾਲੀਆਂ ਵੋੋਟਾਂ, ਉਸ ਘਰ ਵਿਚੋੋਂ ਵਿਦੇਸ਼ ਗਏ ਵੋੋਟਰਾਂ ਦਾ ਵੇਰਵਾ ਆਦਿ ਇਕੱਤਰ ਕਰਨਗੇ। ਡਾ: ਯਾਦਵ ਨੇ ਦੋੋਹਾਂ ਵਿਧਾਨ ਸਭਾ ਹਲਕਿਆਂ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਿਜ਼ਿਟ ਦੌਰਾਨ ਘਰ-ਘਰ ਜਾਣ ਵਾਲੇ ਬੀ.ਐਲ.ਓਜ਼ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਡਾ: ਪ੍ਰੀਤੀ ਯਾਦਵ ਨੇ ਆਮ ਲੋੋਕਾਂ, ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਜਿਨ੍ਹਾਂ ਦੀ ਉਮਰ ਮਿਤੀ 01.01.2018 ਨੂੰ 18 ਸਾਲ ਹੋੋ ਚੁੱਕੀ ਹੈ, ਨੂੰ ਅਪੀਲ ਕੀਤੀ ਕਿ ਇਕ ਜ਼ਿੰਮੇਵਾਰ ਨਾਗਰਿਕ ਹੋੋਣ ਦੇ ਨਾਤੇ ਉਹ ਇਸ ਵਿਸ਼ੇਸ਼ ਮੁਹਿੰਮ ਦੌਰਾਨ ਆਪਣੀ ਵੋੋਟ ਜ਼ਰੂਰ ਬਣਵਾਉਣ।