ਮੈਗਾ ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਨੌਜਵਾਨ: ਡੀਸੀ ਆਸ਼ਿਕਾ ਜੈਨ

ਡੀਸੀ ਕੰਪਲੈਕਸ ਵਿੱਚ 1 ਜੂਨ ਤੇ ਸਰਕਾਰੀ ਕਾਲਜ ਵਿੱਚ 7 ਜੂਨ ਨੂੰ ਲਾਏ ਜਾਣਗੇ ਰੁਜ਼ਗਾਰ ਮੇਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ ਮੁਹਾਲੀ ਵਿੱਚ ਮੈਗਾ ਰੁਜ਼ਗਾਰ ਮੇਲੇ ਲਗਾਉਣ ਦੀ ਮੁੜ ਸ਼ੁਰੂਆਤ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ 1 ਜੂਨ ਅਤੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ ਫੇਜ਼-6 ਵਿੱਚ 7 ਜੂਨ ਨੂੰ ਮੈਗਾ ਰੁਜ਼ਗਾਰ ਮੇਲੇ ਲਗਾਏ ਜਾਣਗੇ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ 35 ਤੋਂ ਵੱਧ ਵੱਡੇ ਨਿਯੋਜਕ ਭਾਗ ਲੈਣਗੇ। ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਨਿੱਕ ਬੇਕਰਜ਼, ਨਾਹਰ ਸਪੀਨਿੰਗ ਮਿਲਜ਼, ਸਵਰਾਜ, ਕੁਨੈਕਟ, ਟੈਲੀਪਰਫੋਰਮੈਂਸ, ਗਲੋਬ ਆਟੋਮੋਬਾਇਲਜ਼, ਜੋਸ਼ੀ ਆਟੋਮੋਬਾਇਲਜ਼, ਚੀਮਾ ਬੁਆਏਲਰਜ਼, ਡੀਟੀਐਨਐੱਸ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ, ਹਾਰਟਮੈਨ ਇੰਡੀਆ ਲਿਮਟਿਡ, ਐਲੀਨਾ ਆਟੋ ਇੰਡਆ, ਸੌਰਵ ਕੈਮੀਕਲਜ਼, ਭਾਰਤ ਪੇਅ, ਪੇਟੀਐਮ ਆਦਿ ਕੰਪਨੀਆਂ ਭਾਗ ਲੈਣ ਰਹੀਆਂ ਹਨ।
ਡੀਸੀ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ ਆਈਟੀ ਸੈਕਟਰ ਨਾਲ ਸਬੰਧਤ ਜਿਵੇਂ ਪੀਐਚਪੀ ਡਿਵੈਲਪਰ, ਕੰਪਿਊਟਰ ਆਪਰੇਸ਼ਨ ਅਫ਼ਸਰ, ਡਾਟਾ ਐਂਟਰੀ ਅਪਰੇਟਰ, ਅਕਾਊਂਟਸ ਮੈਨੇਜਰ, ਕਸਟਮਰ ਰਿਲੇਸ਼ਨਸ਼ਿਪ ਅਫ਼ਸਰ, ਐਗਜ਼ੈਕਟਿਵ ਅਫ਼ਸਰ, ਕਸਟਮਰ ਕੇਅਰ ਐਗਜ਼ੈਕਟਿਵ, ਸੀਐਨਸੀ ਅਪਰੇਟਰ, ਟਰਨਰ, ਫਿਟਰ, ਇਲੈਕਟ੍ਰੀਸ਼ੀਅਨ, ਸੀਐਨਸੀ/ਵੀਐਮਸੀ ਅਪਰੇਟਰ, ਸਰਵਿਸ ਇੰਜੀਨੀਅਰ, ਸਿਲਾਈ ਕਢਾਈ ਨਾਲ ਸਬੰਧਤ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲਬਧ ਹੋਣਗੀਆਂ। ਜਿਸ ਵਿੱਚ ਮੈਟ੍ਰਿਕ, ਬਾਰ੍ਹਵੀਂ, ਆਈਟੀਆਈ/ਡਿਪਲੋਮਾ, ਗਰੈਜੂਏਟ ਅਤੇ ਪੋਸਟ ਗਰੈਜੂਏਟ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਯੋਗ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵਿਦਿਅਕ ਯੋਗਤਾ ਸਰਟੀਫ਼ਿਕੇਟ ਅਤੇ ਰਰਿਜ਼ਿਊਮ ਦੀਆਂ 5-5 ਫੋਟੋ ਕਾਪੀਆਂ ਨਾਲ ਲੈ ਕੇ ਮੈਗਾ ਰੁਜ਼ਗਾਰ ਮੇਲੇ ਵਿੱਚ ਆਉਣ ਦੀ ਅਪੀਲ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …