Nabaz-e-punjab.com

ਹੈਲਪਿੰਗ ਹੈਪਲੈਸ ਦੇ ਯਤਨਾਂ ਸਦਕਾ ਮਲੇਸ਼ੀਆ ਵਿੱਚ ਫਸੇ ਨੌਜਵਾਨ ਦੀ ਸੁਰੱਖਿਅਤ ਘਰ ਵਾਪਸੀ

ਮਾਪਿਆਂ ਨੇ ਕਰਜ਼ਾ ਚੱਕ ਕੇ ਭੇਜਿਆ ਸੀ ਵਿਦੇਸ਼, ਮਾਂ ਦੀ ਮੌਤ ਮਗਰੋਂ ਭੈਣਾਂ ਦਾ ਫ਼ਿਕਰ ਵਿੱਚ ਬੁਰਾ ਹਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਪੰਜਾਬ ਵਿੱਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਨੇ ਸੂਬੇ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ੀ ਮੁਲਕ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਨ ਵੱਲ ਮੋੜ ਦਿੱਤਾ ਹੈ ਪ੍ਰੰਤੂ ਨੌਜਵਾਨਾਂ ਦੀ ਇਸ ਚਾਹਤ ਦਾ ਅਖੌਤੀ ਟਰੈਵਲ ਏਜੰਟ ਪੂਰਾ ਲਾਹਾ ਲੈਂਦੇ ਹੋਏ ਮੋਟੀ ਕਮਾਈ ਕਰ ਰਹੇ ਹਨ ਜਦੋਂਕਿ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਪੈਸੇ ਦੀ ਥਾਂ ਥੱਕੇ ਖਾਣੇ ਪੈ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਤੇ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨ। ਮੀਡੀਆ ਸਾਹਮਣੇ ਲਿਆਂਦਾ ਹੈ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਜਤਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਇਕ ਫਰਜ਼ੀ ਏਜੰਟ ਦੇ ਹੱਥੇ ਚੜਕੇ ਮਲੇਸ਼ੀਆ ਵਿੱਚ ਫਸ ਗਿਆ। ਉਸ ਦੇ ਪਿਤਾ ਗੁਰਮੀਤ ਸਿੰਘ ਨੇ ਸਾਰੇ ਪਾਸਿਓ ਮਦਦ ਦੀ ਗੁਹਾਰ ਲਗਾਈ ਲੇਕਿਨ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਪੀੜਤ ਨੌਜਵਾਨ ਦੇ ਪਿਤਾ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਆਪਬੀਤੀ ਦੱਸੀ। ਜਤਿੰਦਰ ਦੇ ਪਿਤਾ ਨੇ ਦੱਸਿਆ ਕਿ ਉਸ ਕੋਲ ਕੋਈ ਪੈਸਾ ਨਹੀਂ ਸੀ ਪ੍ਰੰਤੂ ਲਾਡਲੇ ਪੁੱਤ ਦੀ ਜ਼ਿੱਦ ਅੱਗੇ ਉਸ ਦੀ ਕੋਈ ਵਾਹ ਨਹੀਂ ਚੱਲੀ ਅਤੇ ਉਸ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਮਲੇਸ਼ੀਆ ਭੇਜਿਆ ਪ੍ਰੰਤੂ ਉੱਥੇ ਜਾ ਕੇ ਉਹ ਬੂਰੀ ਤਰ੍ਹਾਂ ਫਸ ਗਿਆ ਅਤੇ 5 ਲੱਖ ਜੁਰਮਾਨਾ ਦੇਣ ਲਈ ਕਿਹਾ ਗਿਆ। ਇਸ ਦੌਰਾਨ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਅਤੇ ਭੈਣਾਂ ਦਾ ਫ਼ਿਕਰ ਨਾਲ ਬੁਰਾ ਹਾਲ ਸੀ।
ਇਸ ਸਬੰਧੀ ਬੀਬੀ ਰਾਮੂਵਾਲੀਆ ਅਤੇ ਹੈਲਪਿੰਗ ਹੈਪਲੈਸ ਦੀ ਟੀਮ ਦੇ ਯਤਨਾਂ ਸਦਕਾ ਉਸ ਦੇ ਪੁੱਤ ਦੀ ਸਹੀ ਸਲਾਮਤ ਘਰ ਵਾਪਸੀ ਹੋ ਗਈ।
ਜਤਿੰਦਰ ਸਿੰਘ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਵਿਦੇਸ਼ ਵਿੱਚ ਰੁਜ਼ਗਾਰ ਦਿਵਾਉਣ ਦਾ ਸਾਂਝਾ ਦੇ ਕੇ ਮਲੇਸ਼ੀਆ ਟੂਰਿਸਟ ਵੀਜ਼ੇ ’ਤੇ ਭੇਜਿਆ ਸੀ। ਜਿੱਥੇ ਉਸ ਤੋਂ ਦਿਹਾੜੀਦਾਰ ਦਾ ਕੰਮ ਲਿਆ ਜਾਂਦਾ ਸੀ ਪ੍ਰੰਤੂ ਪੈਸੇ ਨਹੀਂ ਦਿੱਤੇ ਜਾਂਦੇ ਸੀ ਅਤੇ ਨਾ ਹੀ ਖਾਣੇ ਦਾ ਕੋਈ ਉਚਿੱਤ ਪ੍ਰਬੰਧ ਸੀ। ਕੁਝ ਦਿਨਾਂ ਮਗਰੋਂ ਏਜੰਟ ਉਸ ਨੂੰ ਉੱਥੇ ਛੱਡ ਕੇ ਵਾਪਸ ਆ ਗਿਆ। ਟੂਰਿਸਟ ਵੀਜ਼ਾ ਹੋਣ ਕਰਕੇ ਉਹ ਕਿਤੇ ਕੰਮ ਨਹੀਂ ਕਰ ਸਕਦਾ ਸੀ ਅਤੇ ਨਾ ਹੀ ਉਨ੍ਹਾਂ ਕੋਲ ਇੰਨੇ ਪੈਸੇ ਸਨ ਕੀ ਉਹ ਵਾਪਸੀ ਦੀ ਟਿਕਟ ਲੈ ਸਕਣ। ਥੱਕ ਹਾਰ ਕੇ ਉਨ੍ਹਾਂ ਨੇ ਮਲੇਸ਼ੀਆ ਦੇ ਕੈਂਪ ਵਿੱਚ ਸ਼ਰਨ ਲਈ ਜਿੱਥੇ ਉਸ ਦੀ ਸਿਹਤ ਖਰਾਬ ਹੋ ਗਈ ਤੇ ਚਮੜੀ ਦੇ ਰੋਗ ਨਾਲ ਸਰੀਰ ਗ੍ਰਸਤ ਹੋ ਗਿਆ ਅਤੇ ਮਲੇਸ਼ੀਆ ਸਰਕਾਰ ਨੇ ਉਸ ਨੂੰ 5 ਲੱਖ ਦਾ ਜੁਰਮਾਨਾ ਠੋਕ ਦਿੱਤਾ। ਗਰੀਬੀ ਕਾਰਨ ਉਹ ਪੈਸੇ ਨਹੀਂ ਦੇ ਸਕਦਾ ਸੀ। ਇਸ ਤਰ੍ਹਾਂ ਬੀਬੀ ਰਾਮੂਵਾਲੀਆ ਨੇ ਮਲੇਸ਼ੀਆ ਸਰਕਾਰ ਨੂੰ ਜ਼ੁਰਮਾਨਾ ਅਦਾ ਕੀਤਾ ਗਿਆ ਅਤੇ ਤਾਂ ਕਿਤੇ ਜਾ ਕੇ ਉਸ ਦੀ ਘਰ ਵਾਪਸੀ ਹੋ ਸਕੀ। ਇਸ ਮੌਕੇ ਜਤਿੰਦਰ ਸਿੰਘ, ਗੁਰਮੀਤ ਸਿੰਘ, ਅਰਵਿੰਦਰ ਭੁੱਲਰ, ਅਨਮੋਲ ਸਿੰਘ ਚੱਕਲ, ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…