nabaz-e-punjab.com

ਸਰਕਾਰੀ ਆਯੁਰਵੈਦਿਕ ਕੇਂਦਰ ਬੰਨ੍ਹਮਾਜਰਾ ਵਿੱਚ ਪੌਦੇ ਲਗਾਏ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਅਗਸਤ:
ਨੇੜਲੇ ਪਿੰਡ ਬੰਨ੍ਹਮਾਜਰਾ ਵਿਖੇ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਨਿਰਮਲ ਸਿੰਘ ਨੌਰਥ ਦੀ ਅਗਵਾਈ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਕਾਰੀ ਆਯੁਰਵੈਦਿਕ ਸਵਾਸਥ ਕੇਂਦਰ ਵਿਚ ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਨਿਰਮਲ ਸਿੰਘ ਬੰਨ੍ਹਮਾਜਰਾ ਚੇਅਰਮੈਨ ਕੋਆਰਡੀਨੇਟਰ ਸੈਲ ਕਾਂਗਰਸ ਪਾਰਟੀ ਜਿਲ੍ਹਾ ਰੋਪੜ ਨੇ ਦੱਸਿਆ ਕਿ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਯੂਥ ਕਲੱਬ ਵੱਲੋਂ ਨਗਰ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ਅਤੇ ਲੋਕਾਂ ਦੇ ਘਰਾਂ ਵਿਚ ਪੌਦੇ ਲਗਾਏ ਜਾ ਰਹੇ ਹਨ ਇਸੇ ਕੜੀ ਤਹਿਤ ਅੱਜ ਡਾ. ਤ੍ਰਿਭੂਵਨਜੋਤ ਕੌਰ ਏ.ਐਮ.ਓ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ। ਇਸ ਮੌਕੇ ਸ਼ਲਿੰਦਰ ਸ਼ੇਰ ਸਿੰਘ, ਸੁਖਵੀਰ ਸਿੰਘ, ਦਰਸ਼ਨ ਸਿੰਘ, ਨਰਿੰਦਰ ਸਿੰਘ, ਸੁਦਾਗਰ ਸਿੰਘ, ਪਿੰਟੂ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …