ਯੂਥ ਵੈਲਫੇਅਰ ਕਲੱਬ ਨੇ ਬੰਨਮਾਜਰਾ ਵਿੱਚ ਮਾਤਾ ਦਾ ਜਾਗਰਣ ਕਰਵਾਇਆ

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 14 ਫਰਵਰੀ:
ਯੂਥ ਵੈਲਫੇਅਰ ਕਲੱਬ ਬੰਨਮਾਜਰਾ ਦੇ ਪ੍ਰਧਾਨ ਨਿਰਮਲ ਸਿੰਘ ਬੰਨਮਾਜਰਾ ਦੇ ਗ੍ਰਹਿ ਵਿਖੇ ਮਾਤਾ ਦਾ ਜਗਰਾਤਾ ਕਰਵਾਇਆ ਗਿਆ। ਇਸ ਮੋਕੇ ਹਰਪਾਲ ਪਾਲੀ ਐਡ ਪਾਰਟੀ ਘਨੋਲੀ ਨੇ ਮਾਤਾ ਦੀਆਂ ਭੇਟਾਂ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋੲ ਪਹੁੰਚੇ ਪੰਜਾਬ ਕਾਂਗਰਸ ਕੁਆਰਡੀਨੇਸ਼ਨ ਸੈਲ ਦੇ ਚੇਅਰਮੈਨ ਕਮਲਜੀਤ ਚਾਵਲਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਦੇ ਹਨ। ਇਸ ਮੋਕੇ ਨਿਰਮਲ ਸਿੰਘ ਬੰਨਮਾਜਰਾ ਦੀ ਅਗਵਾਈ ਹੇਠ ਮੁੱਖ ਮਹਿਮਾਨ ਕਮਲਜੀਤ ਚਾਵਲਾ ਅਤੇ ਗੁਣਗਾਨ ਕਰਦਾ ਹਰਪਾਲ ਪਾਲੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਕੁਆਰਡੀਨੇਸ਼ਨ ਦੇ ਜਿਲ੍ਹਾ ਵਾਇਸ ਚੇਅਰਮੈਨ ਹਾਕਮ ਸਿੰਘ ਰੋਲੂਮਾਜਰਾ, ਜਿਲ੍ਹਾ ਜਰਨਲ ਸਕੱਤਰ ਜਸਵਿੰਦਰ ਸਿੰਘ ਕੋਹਲੀ, ਸਮਾਜਸੇਵੀ ਡਾਕਟਰ ਪਰਵਿੰਦਰ ਸਿੰਘ, ਸਰਪੰਚ ਕੇਸਰ ਸਿੰਘ, ਹਿਮਾਂਸੂ ਧੀਮਾਨ, ਯੋਗੀ ਰਾਣਾ,ਸੀਤਲ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ, ਗੁਰਸੇਵਕ ਸਿੰਘ, ਦਿਲਪ੍ਰੀਤ, ਦੀਪਕ, ਜਸਪ੍ਰੀਤ, ਗੁਰਪ੍ਰੀਤ, ਮਨਜੀਤ ਸਿੰਘ, ਮੁਦਿੱਤ ਭਸੀਨ ਚੰਡੀਗੜ੍ਹ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…