ਨੌਜਵਾਨਾਂ ਨੂੰ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਬੱਬੀ ਬਾਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਨੌਜਵਾਨ ਹੀ ਕਿਸੇ ਦੇਸ਼, ਰਾਜ ਤੇ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ ਇਸ ਲਈ ਖੇਡਾਂ ਹੀ ਅਪਣੇ ਸਹੀ ਮਾਰਗ ਤੋਂ ਰਸਤਾ ਭਟਕ ਕੇ ਨਸ਼ਿਆ ਅਤੇ ਹੋਰ ਭੈੜੀਆਂ ਅਲਾਮਤਾਂ ਕਾਰਨ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਮੁੜ ਲੀਹਾਂ ਤੇ ਲਿਆਉਣ ਦਾ ਇੱਕੋ ਇੱਕ ਉਪਾਅ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਰਨਲ ਸਕੱਤਰ ਤੇ ਮੁਹਾਲੀ ਹਲਕੇ ਦੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਇੱਥੇ ਯੂਥ ਤੇ ਸਪੋਰਟਸ ਕਲੱਬ ਨੂੰ ਖੇਡ ਕਿੱਟਾਂ ਦੇਣ ਮੌਕੇ ਕੀਤਾ। ਉਨ੍ਹਾਂ ਨੌਜਵਾਨਾਂ ਦੇ ਮੁਖਾਤਿਬ ਹੁੰਦਿਆਂ ਅਪੀਲ ਕੀਤੀ ਕਿ ਉਹ ਨਸ਼ਿਆ ਦਾ ਤਿਆਗ ਕਰਕੇ ਖੇਡ ਮੈਦਾਨਾਂ ਵਿੱਚ ਜੀਅ ਜਾਨ ਨਾਲ ਸਖ਼ਤ ਮਿਹਨਤ ਕਰਕੇ ਦੇਸ, ਰਾਜ ਕੌਮ ਦਾ ਨਾਅ ਰੌਸਨ ਕਰਨ।
ਸ੍ਰੀ ਬੱਬੀ ਬਾਦਲ ਨੇ ਨੌਜਵਾਨਾਂ ਨੂੰ ਖੇਡਾਂ ਪ੍ਰੇਰਦਿਆਂ ਕਿਹਾ ਕਿ ਉਹ ਖੇਡਾਂ ਪ੍ਰਤੀ ਰੁਚੀ ਰੱਖ ਕੇ ਆਪਣਾ ਵਿਹਲਾ ਸਮਾਂ ਖੇਡਾਂ ਨੂੰ ਸਮਰਪਿਤ ਕਰਨ ਤਾਂ ਉਹ ਇਹ ਵਾਅਦੇ ਕਰਦੇ ਹਨ ਕਿ ਖੇਡਾਂ ਦੇ ਸਮਾਨ ਦੀ ਘਾਟ ਨਹੀਂ ਆਉਣ ਦੇਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੁਣ ਤੱਕ ਦੀਆਂ ਸਰਕਾਰਾ ਫੇਲ ਸਾਬਿਤ ਹੋਈਆ ਹਨ। ਇਸ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਅਹਿਮ ਰੋਲ ਨਿਭਾਉਣਾ ਪਵੇਗਾ ਅਤੇ ਨਾਲ ਹੀ ਸਾਨੂੰ ਝੂਠੇ ਲਾਲਚਾਂ ਅਤੇ ਫੋਕੀ ਸ਼ੋਹਰਤ ਦਾ ਜਾਲ ਵਿਖਾ ਕੇ ਨੌਜਵਾਨਾਂ ਨੂੰ ਭਰਮਾਉਣ ਵਾਲੇ ਲੋਕਾਂ ਤੋਂ ਵੀ ਸਾਵਧਾਨ ਰਹਿਣਾ ਪਵੇਗਾ।
ਇਸ ਮੌਕੇ ਸਾਹਿਬ ਸਿੰਘ ਬਡਾਲੀ, ਬਲਜੀਤ ਸਿੰਘ ਪ੍ਰਧਾਨ ਹਲਕਾ ਦਿਹਾਤੀ ਮੁਹਾਲੀ, ਜਗਤਾਰ ਸਿੰਘ ਜਗਤਪੁਰਾ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ ਪ੍ਰਧਾਨ ਯੂਥ ਵਿੰਗ, ਹਨੀ ਰਾਣਾ, ਜਵਾਲਾ ਸਿੰਘ, ਅਨੁਰਾਗ,ਸੋਰਵ, ਅਕਸ਼ੈ ਵਿਡਾਲ, ਮਿੱਤਲ ਵਿਡਾਲ, ਰਮਨ, ਵਿਸ਼ਾਲ, ਤਰਲੋਕ ਸਿੰਘ, ਰਾਣਾ, ਸੋਨੂ ਰਾਣਾ, ਸੰਜੇ, ਰਾਹੁਲ, ਰਿਸਵ, ਹਰਜੀਤ ਸਿੰਘ ਜੀਤੀ, ਰਵਿੰਦਰ ਸਿੰਘ ਜਗਰੀਦਾਰ, ਹਰਪਾਲ ਸਿੰਘ, ਕਰਮਜੀਤ ਸਿੰਘ ਧਨਾਸ, ਬੱਬਲੂ ਬੰਨਮਾਜਰਾ, ਲਖਵੀਰ ਸਿੰਘ, ਕੰਵਲਜੀਤ ਸਿੰਘ, ਤਰਨਜੋਤ ਸਿੰਘ, ਰੁਘਵੀਰ ਸਿੰਘ ਰੰਗੀ, ਅੰਮ੍ਰਿਤ ਚੌਹਾਨ, ਹਰਮਨ ਸਿੰਘ ਕੰਬਾਲੀ, ਕਰਨ, ਆਸੂ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…