
ਵਾਈਪੀਐਸ ਸਕੂਲ ਨੇ ਪੁਰਾਣੇ ਵਿਦਿਆਰਥੀਆਂ ਮਿਲ ਕੇ ਮਨਾਇਆ ਸਿਲਵਰ ਜੁਬਲੀ ਸਮਾਰੋਹ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਇੱਥੋਂ ਦੇ ਫੇਜ਼-8 ਸਥਿਤ ਯਾਦਵਿੰਦਰ ਪਬਲਿਕ ਸਕੂਲ (ਵਾਈਪੀਐਸ) ਦੀ ਪ੍ਰਬੰਧਕ ਕਮੇਟੀ ਨੇ ਅੱਜ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨਾਲ ਮਿਲ ਕੇ ਸਿਲਵਰ ਜੁਬਲੀ ਸਮਾਰੋਹ ਮਨਾਇਆ ਗਿਆ। ਇਸ ਮੌਕੇ ਆਪਣੇ ਸਕੂਲ ਵਿੱਚ ਵਾਪਸ ਆਉਣ ’ਤੇ 1991 ਦੀ ਕਲਾਸ ਨੂੰ ਭਾਵਨਾਵਾਂ ਦੇ ਵਹਾਅ ਵਿੱਚ ਵਹਿੰਦੇ ਹੋਏ ਦੇਖਿਆ। ਇਸ ਬੈਚ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਨੇ ਆਪੋ ਆਪਣੇ ਬੱਚਿਆਂ ਨੇ ਸ਼ਿਰਕਤ ਕਰਕੇ ਸਮਾਰੋਹ ਦੀ ਸੋਭਾ ਵਧਾਈ।
ਸਮਾਰੋਹ ਵਿੱਚ ਪੁੱਜੇ ਪੁਰਾਣੇ ਵਿਦਿਆਰਥੀਆਂ ’ਚੋਂ ਕਈਆਂ ਨੇ ਇਸ ਨੂੰ ਇੱਕ ‘ਤੀਰਥ ਅਸਥਾਨ’ ਦੱਸਿਆ ਅਤੇ ਕਈਆਂ ਦੇ ਲਈ ‘ਯਾਦਾਂ ਦੇ ਪਿਛੋਕੜ ਦੀ ਇੱਕ ਯਾਤਰਾ’ ਅਤੇ ਕਈਆਂ ਲਈ ਇਹ ‘ਯਾਦਾਂ ਦਾ ਇੱਕ ਵਹਾਅ’ ਦੇ ਸਮਾਨ ਸੀ। ਪੁਰਾਣੇ ਵਿਦਿਆਰਥੀਆਂ ਨੇ ਆਪਣੀਆਂ ਯਾਦਾਂ ਨੂੰ ਤਾਜ਼ਾਂ ਕਰਦਿਆਂ ਕਲਾਸ ਰੂਮਾਂ ਦਾ ਚੱਕਜ ਲਗਾਇਆ। ਇਸ ਦੌਰਾਨ ਸਮੂਹ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਵਿੱਚ ਇੱਕ ਪੌਦਾ ਵੀ ਲਗਾਇਆ। ਸਕੂਲ ਦੇ ਮੁੱਖ ਅਧਿਆਪਕ ਆਰ.ਪੀ. ਦੇਵਗਨ ਨੇ ਪੁਰਾਣੇ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ।