nabaz-e-punjab.com

ਜ਼ੀਰਾ ਸ਼ਰਾਬ ਫੈਕਟਰੀ: ਪੰਜਾਬ ਸਰਕਾਰ ਦਾ ਰਵੱਈਆ ਤੇ ਲਤੀਫ਼ਪੁਰਾ ਦੇ ਵਸਨੀਕਾਂ ਦਾ ਉਜਾੜਾ ਗੈਰ ਇਖਲਾਕੀ: ਇਪਟਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਜ਼ੀਰਾ ਸ਼ਰਾਬ ਫੈਕਟਰੀ ਮੂਹਰੇ ਧਰਨਾਕਾਰੀਆਂ ਪ੍ਰਤੀ ਪੰਜਾਬ ਸਰਕਾਰ ਦਾ ਰੱਵਈਆ ਅਤੇ ਲਤੀਫਪੁਰਾ ਦੇ ਵਸਨੀਕਾਂ ਦਾ ਉਜਾੜਾ ਗੈਰ ਇਖਲਾਕੀ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਇਪਟਾ ਜ਼ੀਰਾ ਵਿੱਚ ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਦੂਸ਼ਿਤ ਕੀਤੇ ਜਾ ਰਹੇ ਪਾਣੀ ਅਤੇ ਵਾਤਾਵਰਨ ਤੋਂ ਆਪਣੀ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਉਸ ਖੇਤਰ ਦੇ 40-50 ਪਿੰਡਾਂ ਦੇ ਵਸਨੀਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਖਦੇੜਨ ਅਤੇ ਪਿਛਲੇ ਸੱਤ ਦਹਾਕਿਆਂ ਤੋਂ ਲਤੀਫ਼ਪੁਰਾ ਰਹਿ ਰਹੇ ਲੋਕਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਦੀ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਣਖੀ ਅਤੇ ਦਲੇਰ ਪੰਜਾਬੀ ਉਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੱਤਾ ਉਪਰ ਬਿਠਾ ਸਕਦੇ ਹਨ ਤਾਂ ਸੱਤਾ ਤੋਂ ਲਾਂਭੇ ਵੀ ਕਰ ਸਕਦੇ ਹਨ।
ਇਪਟਾ ਪੰਜਾਬ ਦੇ ਜੱਥੇਬੰਦਕ ਸੱਕਤਰ ਸਰਬਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋੱ ਅਤੇ ਇਪਟਾ ਕਰਕੁਨ ਗੁਰਦਿਆਲ ਨਿਰਮਾਣ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ. ਹਰਭਜਨ ਸਿੰਘ, ਜਸਬੀਰ ਗਿੱਲ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਪੀਟੀ ਸੱਲ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਧਰਨਿਆਂ ਦੀ ਪੈਦਾਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਕਾਰਵਾਈ ਗ਼ੈਰ ਇਖ਼ਲਾਕੀ ਹੈ। ਉਨ੍ਹਾਂ ਕਿਹਾ ਕਿ ਸੱਤਾ ਪ੍ਰਾਪਤੀ ਤੋੱ ਬਾਅਦ ਇਹੀ ਸੰਘਰਸ਼ੀ ਲੋਕ ਹੁਣ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੂਬੇ ਦੇ ਵਿਕਾਸ ਦੇ ਰਾਹ ਵਿਚ ਅੜਿਕਾ ਜਾਪਣ ਲੱਗ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…