nabaz-e-punjab.com

ਜ਼ੀਰਕਪੁਰ ਹੋਟਲ ਵਿੱਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ, ਕਈ ਅੌਰਤਾਂ ਤੇ ਪੁਰਸ਼ ਗ੍ਰਿਫ਼ਤਾਰ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਜ਼ੀਰਕਪੁਰ, 12 ਜਨਵਰੀ:
ਮੁਹਾਲੀ ਅਤੇ ਜ਼ੀਰਕਪੁਰ ਪੁਲੀਸ ਨੇ ਇਕ ਸਾਂਝੇ ਅਪਰੇਸ਼ਨ ਤਹਿਤ ਜਿਸਮਫਰੋਸੀ ਦੇ ਧੰਦੇ ਦਾ ਪਰਦਾਫਾਸ ਕਰਦਿਆਂ ਇਸ ਧੰਦੇ ਵਿੱਚ ਸ਼ਾਮਲ ਅੌਰਤਾਂ ਸਮੇਤ ਦਲਾਲਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਇਸ ਕਾਰਵਾਈ ਨੂੰ ਗੁਪਤ ਸੂਚਨਾ ਨੂੰ ਆਧਾਰ ਬਣਾ ਕੇ ਅੰਜਾਮ ਦਿੱਤਾ। ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਅਤੇ ਜ਼ੀਰਕਪੁਰ ਸਰਕਲ ਦੇ ਡੀਐਸਪੀ ਅਮਰੋਜ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਓਂਕਾਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਜ਼ੀਰਕਪੁਰ ਦੀ ਅਗਵਾਈ ਵਿੱਚ ਸਮੇਤ ਪੁਲੀਸ ਪਾਰਟੀ ਦੇ ਪਟਿਆਲਾ ਚੌਕ ਜ਼ੀਰਕਪੁਰ ਮੌਜੂਦ ਸੀ।
ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਕਜ ਸਿੰਘ ਅਤੇ ਊਮਾ ਸਿੰਘ ਵਾਸੀਆਨ ਲਛਮੀਪੁਰੀ ਕਲੋਨੀ (ਲਖਨਊ), ਕਮਲੇਸ਼ ਵਾਸੀ ਕਰੋਨੀ ਮੋਜਾ, ਲਖਨਊ (ਯੂਪੀ) ਅਤੇ ਭੁਪਿੰਦਰ ਕੌਰ ਵਾਸੀ ਬਹਿਬਲਪੁਰ (ਹੁਸ਼ਿਆਰਪੁਰ) ਪਟਿਆਲਾ ਰੋਡ ਜ਼ੀਰਕਪੁਰ ਸਥਿਤ ਇਕ ਹੋਟਲ ਵਿਖੇ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਹਨ। ਇਸ ਸਬੰਧੀ ਜ਼ੀਰਕਪੁਰ ਥਾਣੇ ਵਿੱਚ ਧਾਰਾ 3,4,5 ਇਮੋਰਲ ਟਰੈਫ਼ਿਕ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਥਾਣਾ ਮੁਖੀ ਓਂਕਾਰ ਸਿੰਘ ਬਾਰੜ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪਟਿਆਲਾ ਰੋਡ ਜ਼ੀਰਕਪੁਰ ਵਿਖੇ ਛਾਪੇਮਾਰੀ ਕਰਕੇ ਘਣਸਿਆਮ ਸੋਨੀ, ਸ੍ਰੀਧਰ ਦਿਵੇਦੀ, ਰਾਹੁਲ ਤਿਵਾੜੀ, ਅਦਿੱਤਿਆ ਕੰਬੋਜ, ਗੁਰਸੇਵਕ ਸਿੰਘ, ਨਮਨ ਭੂਟੇਜਾ, ਰਾਕੇਸ਼ ਰਾਵਤ, ਰੋਹਿਤ ਸੈਣੀ, ਰਾਮ ਕ੍ਰਿਸ਼ਨ, ਕਮਲੇਸ਼ ਕੁਮਾਰੀ, ਰੋਹਿਤ ਚੌਹਾਨ, ਊਮਾ ਸਿੰਘ ਅਤੇ ਭੁਪਿੰਦਰ ਕੌਰ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ। ਹਿਰਾਸਤ ਵਿੱਚ ਲਈਆਂ ਅੌਰਤਾਂ ਅਤੇ ਪੁਰਸ਼ਾਂ ਦੀ ਮੁੱਢਲੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਨਾਮਜ਼ਦ ਪੰਕਜ ਕੁਮਾਰ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…