ਜ਼ੀਰਕਪੁਰ (ਪੀਰ ਮੁਛੱਲਾ) ਇੰਮਪੀਰੀਅਲ ਗਾਰਡਨ ਵਿੱਚ ਉਸਾਰੀ ਅਧੀਨ ਬਹੁਮੰਜ਼ਲਾ ਇਮਾਰਤ ਢਹਿ ਢੇਰੀ

ਡੀਸੀ ਮੁਹਾਲੀ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ

ਡੇਰਾਬੱਸੀ ਦੇ ਐਸਡੀਐਮ ਪਰਮਜੀਤ ਸਿੰਘ ਨੂੰ ਕੀਤਾ ਜਾਂਚ ਅਧਿਕਾਰੀ ਨਿਯੁਕਤ, ਨੇੜਲੀਆਂ ਇਮਾਰਤਾਂ ਸਬੰਧੀ ਵੀ ਜਾਂਚ ਦੇ ਹੁਕਮ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਅਪਰੈਲ:
ਜ਼ਿਲ੍ਹਾ ਮੁਹਾਲੀ ਅਧੀਨ ਆਉਂਦੇ ਜ਼ੀਰਕਪੁਰ ਵਿੱਚ ਪੈਂਦੇ ਪੀਰ ਮੁਛੱਲਾ ਵਿੱਚ ਇੰਮਪੀਰੀਅਰ ਇੰਨਕਲੇਵ ਵਿੱਚ ਵੀਰਵਾਰ ਨੂੰ ਅਚਾਨਕ ਉਸਾਰੀ ਅਧੀਨ ਬਹੁਮੰਜ਼ਲਾ ਇਮਾਰਤ ਡਿੱਗ ਕੇ ਦੇਖਦੇ ਹੀ ਦੇਖਦੇ ਤਹਿਸ਼ ਨਹਿਸ਼ ਹੋ ਗਈ। ਜਾਣਕਾਰੀ ਅਨੁਸਾਰ ਇਸ ਇਮਾਰਤ ਦੀਆਂ ਤਿੰਨ ਮੰਜ਼ਲਾਂ ਡਿੱਗੀਆਂ ਹਨ। ਇਸ ਸਬੰਧੀ ਸੂਚਨਾ ਮਿਲਦੇ ਹੀ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਅਤੇ ਹੋਰਨਾਂ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਕੇ ਜ਼ੀਰਕਪੁਰ ਵਿੱਚ ਘਟਨਾ ਸਥਾਨ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਦੀਪਇੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ।
ਇਸ ਮੌਕੇ ਸ੍ਰੀਮਤੀ ਸਪਰਾ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਡੇਰਾਬੱਸੀ ਦੇ ਐਸਡੀਐਮ ਪਰਮਜੀਤ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜਿੱਥੇ ਕਿ ਉਸਾਰੀ ਅਧੀਨ ਇਮਾਰਤ ਡਿੱਗੀ ਹੈ ਵਾਲੀ ਥਾਂ ਦਾ ਜਾਇਜ਼ਾ ਲੈਣ ਮੌਕੇ ਦੱਸਿਆ ਕਿ ਐਸ.ਡੀ.ਐਮ. ਡੇਰਾਬਸੀ ਨੂੰ ਹੁਕਮ ਦਿੱਤੇ ਹਨ ਕਿ ਉਹ ਡਿੱਗੀ ਹੋਈ ਇਮਾਰਤ ਦੇ ਨਾਲ-ਨਾਲ ਇਸ ਥਾਂ ਤੇ ਹੋਰ ਬਣੀਆਂ ਕਲੋਨੀਆਂ ਦੀ ਵੀ ਜਾਂਚ ਕਰਨ ਅਤੇ ਜਾਂਚ ਉਪਰੰਤ ਆਪਣੀ ਰਿਪੋਰਟ ਸੌਂਪਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਅਤੇ ਦੋਸ਼ੀ ਪਾਏ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਭਾਵੇਂ ਜਿਹੜੀ ਤਿੰਨ ਮੰਜ਼ਲਾ ਇਮਾਰਤ ਡਿੱਗੀ ਹੈ। ਉਸ ਵਿੱਚ ਕੋਈ ਜਾਨੀ ਨੁਕਸਾਨ ਦਾ ਖਦਸਾ ਨਹੀਂ ਹੈ ਪ੍ਰੰਤੂ ਫਿਰ ਵੀ ਜੇਸੀਬੀ ਮਸ਼ੀਨਾਂ ਡਿੱਗੀ ਇਮਾਰਤ ਦਾ ਮਲਬਾ ਹਟਾਉਣ ਲਈ ਲਗਾਈਆਂ ਗਈਆਂ ਹਨ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਡਿੱਗੀ ਇਮਾਰਤ ਦੇ ਮਲਬੇ ਨੂੰ ਪੂਰੀ ਤਰ੍ਹਾਂ ਹਟਾਇਆ ਜਾਵੇਗਾ ਤਾਂ ਜੋ ਮੁਕੰਮਲ ਤੌਰ ਤੇ ਜਾਨੀ ਨੁਕਸਾਨ ਦਾ ਪਤਾ ਲਗਾਇਆ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਕਾਰਜਸਾਧਕ ਅਫ਼ਸਰ ਮਨਵੀਰ ਸਿੰਘ ਗਿੱਲ, ਡੀਐਸਪੀ ਡੇਰਾਬਸੀ ਗੁਰਵਿੰਦਰਪਾਲ ਸਿੰਘ, ਮੁੱਖ ਥਾਣਾ ਅਫ਼ਸਰ ਜ਼ੀਰਕਪੁਰ ਪਵਨ ਕੁਮਾਰ ਸਮੇਤ ਹੋਰ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…