ਜ਼ੀਰਕਪੁਰ ਪੁਲੀਸ ਵੱਲੋਂ ਬਿਨਾਂ ਲਾਇਸੈਂਸ ਪੁਰਾਣੇ ਅਸਟਾਮ ਵੇਚਣ ਵਾਲੇ ਗਰੋਹ ਦੇ 5 ਮੈਂਬਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਵੱਲੋਂ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿਮ ਸਬੰਧੀ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਅਤੇ ਡੀਐਸਪੀ ਸਬ ਡਵੀਜ਼ਲ ਜ਼ੀਰਕਪੁਰ ਅਮਰੋਜ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਓਂਕਾਰ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਜ਼ੀਰਕਪੁਰ ਦੀ ਯੋਗ ਅਗਵਾਈ ਵਿੱਚ ਏਐਸਆਈ ਬੂਟਾ ਸਿੰਘ ਸਮੇਤ ਪੁਲੀਸ ਦੀ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਲੱਕੀ ਢਾਬਾ ਪਟਿਆਲਾ ਰੋਡ ਜ਼ੀਰਕਪੁਰ ਮੌਜੂਦ ਸੀ। ਇਸ ਦੌਰਾਨ ਪੁਲੀਸ ਨੇ ਬਿਨਾਂ ਲਾਇਸੈਂਸ ਪੁਰਾਣੇ ਅਸਟਾਮ ਵੇਚਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਐਫ਼ਆਈਆਰ ਨੰਬਰ 77 ਮਿਤੀ 15-02-21ਅ/ਧ 420,465,467,468,471,120ਬੀ 69 ਇੰਡੀਅਨ ਸਟੈਂਪ ਐਕਟ ਥਾਣਾ ਜ਼ੀਰਕਪੁਰ ਦਰਜ ਰਜਿਸਟਰ ਕੀਤਾ ਗਿਆ ਕਿ ਹਰੀਸ਼ ਅਰੋੜਾ ਵਾਸੀ ਢਕੌਲੀ, ਜ਼ਿਲ੍ਹਾ ਮੁਹਾਲੀ ਜੋ ਬਿਨਾਂ ਲਾਇਸੈਂਸ ਤੋਂ ਵੱਖ-ਵੱਖ ਅਸਟਾਮ ਫਰੋਸ਼ਾ ਜਿਨ੍ਹਾਂ ਵਿੱਚ ਇਸ਼ਾਨ ਠਾਕੁਰ ਵਾਸੀ ਰਾਜਪੁਰਾ, ਅਸ਼ੋਕ ਕੁਮਾਰ ਵਾਸੀ ਸਮਾਣਾ, ਜ਼ਿਲ੍ਹਾ ਪਟਿਆਲਾ, ਸਚਿਨ ਜ਼ਿੰਦਲ ਵਾਸੀ ਸੁਨਾਮ, ਜ਼ਿਲ੍ਹਾ ਸੰਗਰੂਰ ਅਤੇ ਸੱਤਪਾਲ ਵਾਸੀ ਤਹਿਸੀਲ ਕੰਪਲੈਕਸ ਸੈਕਟਰ-17, ਚੰਡੀਗੜ੍ਹ ਹਨ ਪਾਸੋਂ ਬਿਨਾਂ ਐਂਟਰੀ ਕੀਤੇ ਖਾਲੀ ਅਸਟਾਮ ਭਾਰੀ ਮਾਤਰਾ ਵਿੱਚ ਲਿਆ ਕੇ ਆਪਣੇ ਕੋਲ ਰੱਖਦਾ ਹੈ ਅਤੇ ਜਿਸ ਕਿਸੇ ਨੂੰ ਵੀ ਪੁਰਾਣੀ ਤਾਰੀਖ ਵਿੱਚ ਪੁਰਾਣੇ ਅਸਟਾਮ ਦੀ ਨਿੱਜੀ ਫਾਇਦੇ ਲਈ ਪ੍ਰਾਪਰਟੀ ਦੇ ਨਾਮ ਦੀ ਹੇਰਾਫੇਰੀ ਕਰਨ ਦੀ ਲੋੜ ਹੁੰਦੀ ਹੈ ਤਾਂ ਉਹ ਭਾਰੀ ਰਕਮ ਵਸੂਲ ਕਰਕੇ ਭੋਲੇ ਭਾਲੇ ਲੋਕਾਂ ਨੂੰ ਮਹਿੰਗੇ ਭਾਅ ਵਿੱਚ ਵੇਚਦਾ ਹੈ।
ਪੁਲੀਸ ਅਨੁਸਾਰ ਹਰੀਸ਼ ਅਰੋੜਾ ਉਕਤ ਅਸਟਾਮ ਫਰੋਸ਼ਾ ਤੋਂ ਪੁਰਾਣੇ ਅਸਟਾਮ, ਜੋ ਬਿਨਾਂ ਨੰਬਰੀ ਹਨ, ਜੋ ਬੰਦ ਹੋ ਚੁੱਕੇ ਹਨ ਵੀ ਲਿਆ ਕੇ ਪਿਛਲੀਆਂ ਤਾਰੀਖਾਂ ਵਿਚ ਉਨ੍ਹਾਂ ਦੇ ਰਜਿਸਟਰਾਂ ਵਿਚ ਐਂਟਰੀਆ ਕਰਵਾਉਂਦਾ ਹੈ ਅਤੇ ਉਹ ਆਪਣੇ ਪਾਸ ਹਲਫੀਆ ਬਿਆਨ ਵਾਲੀਆਂ ਟਿਕਟਾਂ ਤੇ ਵੱਖ-ਵੱਖ ਅਸਟਾਮ ਫਰੋਸ਼ਾ ਦੀਆ ਜਾਅਲੀ ਮੋਹਰਾਂ ਬਣਵਾ ਕੇ ਉਸ ਉੱਪਰ ਦਸਤਖ਼ਤ ਵੀ ਆਪ ਕਰਕੇ ਰੱਖਦਾ ਹੈ ਤਾਂ ਜੋ ਮੌਕਾ ਪਰ ਹੀ ਕੋਰਟ ਪੇਪਰ ਤੇ ਟਿਕਟਾਂ ਲਗਾ ਕੇ ਅਸਟਾਮ ਬਣਾ ਕੇ ਉਪਰ ਮੋਹਰ ਲਾ ਕੇ ਅਸਲੀ ਵਜੋਂ ਦਿਖਾ ਕੇ ਅੱਗੇ ਵੇਚਦਾ ਹੈ।
ਇਸ ਨਾਲ ਇਸ ਧੰਦੇ ਵਿਚ ਹੋਰ ਵੀ ਕਈ ਵਿਅਕਤੀ ਸਾਥ ਰਹੇ ਹਨ। ਜੋ ਇਹ ਭਾਰੀ ਮਾਤਰਾ ਵਿਚ ਅਸਟਾਮ, ਜਾਅਲੀ ਮੋਹਰਾਂ ਤੇ ਹਲਫ਼ੀਆ ਬਿਆਨ ਵਾਲੀਆਂ ਟਿਕਟਾਂ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹਰੀਸ਼ ਅਰੋੜਾ ਨੂੰ ਕਾਬੂ ਕਰਕੇ ਬਾਅਦ ਪੁੱਛਗਿੱਛ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਸਮੇਤ ਕਰੇਟਾ ਕਾਰ ਸਮੇਤ ਗ੍ਰਿਫਤਾਰ ਕੀਤਾ। ਅਰੋੜਾ ਜਿਸ ਪਾਸ ਕੋਈ ਵੀ ਲਾਇਸੈਂਸ ਬਾਬਤ ਅਸਟਾਮ ਫਰੋਸ ਨਹੀਂ ਸੀ ਜਿਸ ਦੀ ਪੁੱਛਗਿੱਛ ਕੀਤੀ ਗਈ। ਇਸ ਉਪਰੰਤ ਇਸ ਧੰਦੇ ਵਿੱਚ ਹੋਰ ਸ਼ਾਮਲ ਮੁਲਜ਼ਮ ਵੱਖ ਵੱਖ ਸਮੇਂ ਵੱਖ ਵੱਖ ਜਗਾ ਤੋਂ ਜ਼ਾਬਤਾ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਹਨ।
ਗ੍ਰਿਫਤਾਰੀ ਉਪਰੰਤ ਉਨ੍ਹਾਂ ਦਾ ਰਿਕਾਰਡ ਵੀ ਕਬਜ਼ਾ ਪੁਲੀਸ ਵਿੱਚ ਲਿਆ ਗਿਆ। ਇਸ ਗੋਰਖ ਧੰਦੇ ਦਾ ਮੁੱਖ ਸਰਗਨਾ ਹਰੀਸ ਕੁਮਾਰ ਅਰੋੜਾ ਹੈ ਜੋ ਇਸ ਧੰਦੇ ਨੂੰ ਕਰੀਬ ਪਿਛਲੇ 8 ਸਾਲ ਤੋਂ ਬਿਨਾ ਲਾਇਸੈਂਸ ਤੋਂ ਚਲਾ ਰਿਹਾ ਸੀ। ਇਸ ਵਿਅਕਤੀ ਨੇ ਜ਼ੀਰਕਪੁਰ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਆਪਣੇ ਲਿੰਕ ਬਣਾਏ ਹੋਏ ਸਨ। ਇਸ ਨੇ ਪਿਛਲੇ ਸਮੇਂ ਦੌਰਾਨ ਵੱਖ ਵੱਖ ਜਗ੍ਹਾ ਤੋਂ ਪੁਰਾਣੇ ਅਸਟਾਮ ਪੇਪਰ ਜੋ ਬਿਨਾਂ ਨੰਬਰਾਂ ਤੋਂ ਖਰੀਦ ਕੀਤੇ ਅਤੇ ਉਨਾਂ ਉਪਰ ਵੱਖ ਵੱਖ ਅਸਟਾਮ ਫਰੋਸਾਂ ਦੀਆਂ ਰਬੜ ਦੀਆਂ ਮੋਹਰਾਂ ਆਪਣੇ ਆਪ ਨੂੰ ਉਸ ਰਬੜ ਦੀ ਮੋਹਰ ਅਨੁਸਾਰ ਅਸ਼ਟਾਮ ਫਰੋਸ ਦੱਸ ਕੇ ਗਲਤ ਤਰੀਕੇ ਨਾਲ ਜਾਅਲੀ ਤਿਆਰ ਕਰਵਾਈਆਂ ਅਤੇ ਫਿਰ ਉਨ੍ਹਾਂ ਦੀ ਆਪ ਖੁਦ ਆਪਦੇ ਦਸਤਖਤ ਕਰਕੇ ਵਰਤੋਂ ਕਰਦਾ ਸੀ। ਇਨਾਂ ਵਿੱਚ ਇੱਕ ਵਰਤੀ ਹੋਈ ਮੋਹਰ ਕਰਤਾ ਦੀ ਮੌਤ ਸਾਲ 2009 ਵਿੱਚ ਹੋਈ ਸੀ ਜੋ ਹੁਣ ਇਸ ਪਾਸੋਂ ਬ੍ਰਾਮਦ ਹੋਈ ਹੈ। ਇਸ ਨੇ ਇਨਾਂ ਪੁਰਾਣੇ ਅਸਟਾਮਾਂ ਨੂੰ ਵੱਖ ਵੱਖ ਸਮੇਂ ਆਪਣੇ ਨਿੱਜੀ ਫਾਇਦੇ ਲਈ ਪਬਲਿਕ ਪਾਸੋਂ ਵੱਡੀ ਤਦਾਦੇ ਵਿੱਚ ਪੈਸੇ/ਰਕਮ ਹਾਸਲ ਕਰਕੇ ਉਨਾਂ ਪੁਰਾਣੇ ਅਸਟਾਮਾਂ ਉਪਰ ਮਹਿੰਗੇ ਭਾਅ ਦੀਆਂ ਜ਼ਮੀਨਾਂ ਦੀਆਂ ਲਿਖਤਾਂ ਪਿਛਲੀਆਂ ਤਰੀਕਾਂ ਵਿੱਚ ਲਿਖ ਕੇ ਅਤੇ ਵੱਖ ਵੱਖ ਜਗਾ ਉਪਰ ਰਜਿਸਟਰਾਂ ਵਿੱਚ ਇੰਦਰਾਜ ਆਪਣੇ ਗਲਤ ਦਸਤਖਤ ਕੀਤੇ/ਕਰਾਏ। ਜਿਸ ਨਾਲ ਸਰਕਾਰ ਦੇ ਵੱਖ ਵੱਖ ਅਦਾਰਿਆਂ ਨੂੰ ਇਸ ਨੇ ਵਿੱਤੀ ਨੁਕਸਾਨ ਪਹੁੰਚਾਇਆ ਅਤੇ ਨਾਲ ਹੀ ਗੈਰ ਕਾਨੂੰਨੀ ਕਲੋਨੀਆਂ ਨੂੰ ਰਜਿਸਟਰਡ ਕਰਾਉਣ ਲਈ ਇਹ ਅਸਟਾਮ ਪੇਪਰ ਵਰਤੇ।
ਇਸ ਨੇ ਆਪਣੇ ਇਸ ਗੈਰ ਕਾਨੂੰਨੀ ਧੰਦੇ ਨੂੰ ਚਲਾਉਣ ਲਈ ਆਪਣੇ ਲੜਕੇ ਸਾਹਿਲ ਅਰੋੜਾ ਅਤੇ ਅਭੀਸ਼ੋਕ ਅਰੋੜਾ ਨੂੰ ਵੀ ਸ਼ਾਮਲ ਕੀਤਾ ਅਤੇ ਉਨਾਂ ਨੇ ਇਸ ਗੈਰ ਕਾਨੂੰਨੀ ਧੰਦੇ ਨੂੰ ਛੁਪਾਉਣ ਲਈ ਵੱਖ ਵੱਖ ਬੈਂਕਾਂ ਨਾਲ ਅਸਟਾਮ ਪੇਪਰਾਂ ਦੀ ਸਪਲਾਈ ਕਰਨੀ ਸ਼ੁਰੂ ਕੀਤੀ ਜਦੋਂ ਕਿ ਇਸ ਸਪਲਾਈ ਨੂੰ ਕਰਨ ਲਈ ਹਰੀਸ਼ ਕੁਮਾਰ ਅਰੋੜਾ ਖੁਦ ਬਿਨਾਂ ਲਾਇਸੰਸ ਡੀਲ ਵੱਖ ਵੱਖ ਅਸਟਾਮ ਫਰੋਸਾਂ ਨੂੰ ਕਰਦਾ ਹੈ। ਇਸ ਮੁਕੱਦਮਾ ਵਿੱਚ ਹੁਣ ਤੱਕ 05 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ ਜਿਨਾਂ ਦਾ ਵੱਖ ਵੱਖ ਸਮੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਬੜੀ ਹੀ ਸੰਜੀਦਗੀ ਨਾਲ ਜੇਰੇ ਨਿਗਰਾਨੀ ਐਸਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਤਫਤਸੀ ਦੌਰਾਨ ਵੱਡੇ ਖੁਲਾਸੇ ਅਤੇ ਹੋਰ ਵਿਅਕਤੀ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਗ੍ਰਿਫ਼ਤਾਰ ਮੁਲਜ਼ਮ: ਹਰੀਸ਼ ਅਰੋੜਾ ਵਾਸੀ ਢਕੌਲੀ, ਜ਼ਿਲ੍ਹਾ ਮੁਹਾਲੀ, ਦਵਿੰਦਰ ਕੁਮਾਰ ਉਰਫ਼ ਪੱਪੀ ਵਾਸੀ ਅਰਜਨ ਦੇਵ ਕਲੋਨੀ ਰਾਜਪੁਰਾ ਟਾਊਨ, ਸਚਿਨ ਜਿੰਦਲ ਉਰਫ਼ ਸਚਿਨ ਦੀਪ ਵਾਸੀ ਦਸਮੇਸ਼ ਕਲੋਨੀ, ਸੁਨਾਮ, ਜ਼ਿਲ੍ਹਾ ਸੰਗਰੂਰ, ਅਸ਼ੋਕ ਕੁਮਾਰ ਵੜੈਚ ਕਲੋਨੀ ਸ਼ਿਵ ਮੰਦਰ, ਸਮਾਣਾ, ਜ਼ਿਲ੍ਹਾ ਪਟਿਆਲਾ, ਅਭੈ ਭੱਟਾਚਾਰੀਆ ਵਾਸੀ ਗਰੀਨ ਵੈਲੀ ਅਪਾਰਟਮੈਂਟ ਢਕੋਲੀ, ਜ਼ਿਲ੍ਹਾ ਮੁਹਾਲੀ। ਫਰਾਰ ਮੁਲਜ਼ਮ : 1) ਸਾਹਿਲ ਅਰੋੜਾ ਅਤੇ ਅਭਿਸ਼ੇਕ ਅਰੋੜਾ ਵਾਸੀਅਨ ਢਕੌਲੀ, ਜ਼ਿਲ੍ਹਾ; ਮੁਹਾਲੀ।
ਬਾਮਦਗੀ: ਮੁਲਜ਼ਮਾਂ ਕੋਲੋਂ ਇਕ ਚਿੱਟੇ ਰੰਗ ਦੀ ਕਰੇਟਾ ਕਾਰ, 333 ਅਸਟਾਮ ਪੇਪਰ ਜਿਨਾਂ ਵਿੱਚ 50 ਰੁਪਏ ਵਾਲੇ ਅਸਟਾਮ ਨਵੇਂ ਤੇ ਪੁਰਾਣੇ ਬੰਦ ਹੋ ਚੁੱਕੇ 45 ਕੁੱਲ 125, 500 ਰੁਪਏ ਵਾਲੇ ਅਸਟਾਮ 70, 100 ਰੁਪਏ ਵਾਲੇ ਅਸਟਾਮ 110, 1000 ਰੁਪਏ ਵਾਲੇ ਅਸ਼ਟਾਮ 9,5000 ਰੁਪਏ ਵਾਲੇ ਅਸ਼ਟਾਮ 1 ਅਤੇ 18 ਹੋਰ ਅਸਟਾਮ ਬਾਮਦ ਹੋਏ। ਮੁਲਜ਼ਮਾਂ ਕੋਲੋਂ 11 ਜਾਅਲੀ ਰਬੜ ਦੀਆਂ ਮੋਹਰਾਂ, ਹਲਫੀਆ ਬਿਆਨ ਵਾਲੀਆ ਟਿਕਟਾਂ 20 ਰੁਪਏ ਦੀਆਂ 110, 5 ਰੁਪਏ ਦੀਆ 15 ਕੁੱਲ 125 ਟਿਕਟਾਂ ਅਤੇ 10 ਇੰਦਰਾਜ ਰਜਿਸਟਰ ਬਰਾਮਦ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…