Share on Facebook Share on Twitter Share on Google+ Share on Pinterest Share on Linkedin ਜਤਿੰਦਰਬੀਰ ਸਰਵਹਿਤਕਾਰੀ ਸਕੂਲ ਮੁਹਾਲੀ ਵਿੱਚ ਜ਼ੋਨਲ ਖੇਡਾਂ ਕਰਵਾਈਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ: ਜਤਿੰਦਰਬੀਰ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਵਿਖੇ ਸਰਵਹਿਤਕਾਰੀ ਸਕੂਲਾਂ ਦੀਆਂ ਜ਼ੋਨਲ ਖੇਡਾਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ 13 ਸਕੂਲਾਂ ਦੇ 240 ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ 100 ਮੀਟਰ, 800 ਮੀਟਰ, 200 ਮੀਟਰ, 5000 ਮੀਟਰ ਅਤੇ ਰੀਲੇਅ ਦੌੜਾਂ, ਹਾਈ ਜੰਪ, ਲੌਂਗ ਜੰਪ, ਟ੍ਰਿਪਲ ਜੰਪ, ਸ਼ਾਟਪੁੱਟ, ਡਿਸਕਸ, ਜੈਵਲਿਨ ਥ੍ਰੋ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਬਲਜੀਤ ਸਿੰਘ ਕੁੰਭੜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਰੜ ਸਨ। ਇਸ ਮੌਕੇ ਵਿਸ਼ੇਸ ਮਹਿਮਾਣ ਸਰਵਹਿਤਕਾਰੀ ਸੁਸਾਇਟੀ ਦੇ ਆਗੂ ਜੇ ਡੀ ਬਾਤਿਸ ਅਤੇ ਜੀ ਕੇ ਸ਼ਰਮਾ ਸਨ। ਜੇਤੂ ਬੱਚਿਆ ਨੂੰ ਮੁੱਖ ਮਹਿਮਾਨ ਸ ਕੁੰਭੜਾ ਨੇ ਮੈਡਲ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਰ ਅਤੇ ਭਾਜਪਾ ਦੇ ਸੀਨੀਅਰ ਕੌਂਸਲਰ ਅਰੁਣ ਸ਼ਰਮਾ, ਐਨ ਕੇ ਮਰਵਾਹਾ ਫਾਉਂਡਰ ਪ੍ਰਧਾਨ ਸਕੂਲ, ਅਮਿਤ ਮਰਵਾਹਾ, ਗੁਰਦੀਪ ਸਿੰਘ, ਸ੍ਰੀਮਤੀ ਕਵਿਤਾ ਅਤਰੀ ਪ੍ਰਿੰਸੀਪਲ ਜੇ ਵੀ ਐਸ ਸਕੂਲ, ਚਰਨ ਸਿੰਘ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ