ਕੁਰਾਲੀ ਵਿੱਚ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਦੇ ਜ਼ੋਨ ਪੱਧਰੀ ਖੇਡ ਮੁਕਾਬਲੇ ਸਮਾਪਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਅਗਸਤ:
ਕੁਰਾਲੀ ਜ਼ੋਨ ਅਧੀਨ ਪੈਂਦੇ ਸਮੂਹ ਸਕੂਲਾਂ ਦੀਆਂ ਲੜਕੀਆਂ ਦੇ ਜ਼ੋਨ ਪੱਧਰੀ ਮੁਕਾਬਲੇ ਚਕਵਾਲ ਸਕੂਲ ਦੇ ਮੈਦਾਨ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ੋਨ ਅਧੀਨ ਪੈਂਦੇ ਸਕੂਲਾਂ ਦੀਆਂ 14, 17 ਅਤੇ 19 ਸਾਲ ਉਮਰ ਵਰਗ ਦੀਆਂ ਟੀਮਾਂ ਨੇ ਭਾਗ ਲਿਆ। ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਯਾਦਵਿੰਦਰ ਗੌੜ ਦੀ ਦੇਖਰੇਖ ਹੇਠ ਸਥਾਨਕ ਚਕਵਾਲ ਸਕੂਲ ਦੇ ਮੈਦਾਨ ਵਿੱਚ ਸ਼ੁਰੂ ਹੋਏ ਲੜਕੀਆਂ ਦੇ ਵੱਖ-ਵੱਖ ਖੇਡ ਮੁਕਾਬਲਿਆਂ ਦਾ ਉਦਘਾਟਨ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜ਼ਰ ਬਿੱਟੂ ਖੁੱਲਰ ਨੇ ਕੀਤਾ।
ਇਸੇ ਦੌਰਾਨ ਹੋਏ ਲੜਕੀਆਂ ਦੇ ਵਾਲੀਬਾਲ ਮੁਕਾਬਲਿਆਂ ਵਿੱਚੋਂ 14 ਸਾਲ ਵਰਗ ਦੇ ਮੁਕਾਬਲੇ ਵਿੱਚ ਕਾਲੇਵਾਲ ਦੀ ਟੀਮ ਪਹਿਲੇ ਤੇ ਅਕਾਲਗੜ੍ਹ ਦੀ ਟੀਮ ਦੂਜੇ ਸਥਾਨ ’ਤੇ ਰਹੀ। 17 ਸਾਲ ਵਰਗ ਵਿੱਚ ਕਾਲੇਵਾਲ ਦੀ ਟੀਮ ਪਹਿਲੇ ਤੇ ਸਰਕਾਰੀ ਕੰਨਿਆ ਸਕੂਲ ਕੁਰਾਲੀ ਦੀ ਟੀਮ ਦੂਜੇ ਸਥਾਨ ’ਤੇ ਜਦਕਿ 19 ਸਾਲ ਵਰਗ ਵਿੱਚ ਸਰਕਾਰੀ ਕੰਨਿਆ ਸਕੂਲ ਕੁਰਾਲੀ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਹੈਂਡਬਾਲ ਦੇ 14 ਸਾਲ ਵਰਗ ਵਿੱਚ ਸਰਵਹਿਤਕਾਰੀ ਸਕੂਲ ਦੀ ਟੀਮ ਪਹਿਲੇ ਤੇ ਸਨਫੀਲਡ ਦੀ ਟੀਮ ਦੂਜੇ ਸਥਾਨ ‘ਤੇ ਰਹੀ। 17 ਸਾਲ ਵਰਗ ਵਿੱਚ ਸਿਆਲਬਾ ਦੀ ਟੀਮ ਪਹਿਲੇ ਤੇ ਐੱਨਪੀਐੱਸ ਸਕੂਲ ਦੀ ਟੀਮ ਦੂਜੇ ਸਥਾਨ ’ਤੇ ਜਦਕਿ 19 ਸਾਲ ਵਰਗ ਵਿੱਚ ਸਿਆਲਬਾ ਦੀ ਟੀਮ ਪਹਿਲੇ ਤੇ ਐਨਪੀਐਸ ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ। ਕਬੱਡੀ ਦੇ 14 ਸਾਲ ਵਰਗ ਵਿੱਚ ਮਾਜਰਾ ਦੀ ਟੀਮ ਪਹਿਲੇ ਤੇ ਮੀਆਂਪੁਰ ਚੰਗਰ ਦੀ ਟੀਮ ਦੂਜੇ, 17 ਸਾਲ ਵਰਗ ਵਿੱਚ ਬੁਥਗੜ੍ਹ ਦੀ ਟੀਮ ਪਹਿਲੇ ਤੇ ਮੀਆਂਪੁਰ ਚੰਗਰ ਦੀ ਟੀਮ ਦੂਜੇ ਅਤੇ 19 ਸਾਲ ਵਰਗ ਵਿੱਚ ਕੁੱਬਾਹੇੜੀ ਦੀ ਟੀਮ ਪਹਿਲੇ ਸਥਾਨ ‘ਤੇ ਰਹੀਆਂ।
ਇਸੇ ਦੌਰਾਨ ਸਿੰਘਪੁਰਾ ਦੇ ਮੈਦਾਨ ਵਿੱਚ ਕਰਵਾਏ ਗਏ ਲੜਕਿਆਂ ਦੇ ਫੁਟਬਾਲ ਮੁਕਾਬਲਿਆਂ ਵਿੱਚੋਂ 14 ਸਾਲ ਵਰਗ ਵਿੱਚ ਆਈਪੀਐੱਸ ਸਕੂਲ ਦੀ ਟੀਮ ਪਹਿਲੇ ਤੇ ਸਨਸ਼ਾਈਨ ਸਕੂਲ ਦੀ ਟੀਮ ਦੂਜੇ, 17 ਸਾਲ ਵਰਗ ਵਿੱਚ ਖਾਲਸਾ ਸਕੂਲ ਦੀ ਟੀਮ ਪਹਿਲੇ ਤੇ ਐੱਨਪੀਐੱਸ ਸਕੂਲ ਦੀ ਟੀਮ ਦੂਜੇ ਸਥਾਨ ‘ਤੇ ਰਹੀਆਂ। ਇਸ ਦੌਰਾਨ ਪ੍ਰਿੰਸੀਪਲ ਜੇ.ਆਰ ਸ਼ਰਮਾ, ਖਾਲਸਾ ਸਕੂਲ ਦੇ ਪ੍ਰਿੰਸੀਪਲ ਸਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਇੰਦੂ ਬਾਲਾ, ਬਲਜੀਤ ਸਿੰਘ, ਗੁਲਸ਼ਨ ਕੁਮਾਰ, ਪਵਨ ਕੁਮਾਰ, ਜਤਿੰਦਰ ਕੁਮਾਰ, ਰਣਧੀਰ ਸਿੰਘ, ਅਨੀਤਾ ਰਾਣੀ, ਸ਼ਰਨਜੀਤ ਕੌਰ ਤੇ ਬਲਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…