ਨੋਟਬੰਦੀ ਕਾਰਨ ਅੰਮ੍ਰਿਤਸਰ ਵਿੱਚ 50 ਸਨਅਤਾਂ ਦੇ ਬੰਦ ਹੋਣ ਦੀ ਕਾਗਾਰ ’ਤੇ ਪੁੱਜੀਆਂ: ਓ.ਪੀ ਸੋਨੀ

ਅੰਮ੍ਰਿਤਸਰ ਦੇ ਸਨਅਤਕਾਰਾਂ ਵੱਲੋਂ ਆਪਣੇ ਉਦਯੋਗ ਬੰਦ ਕਰਕੇ ਡੀਸੀ ਨੂੰ ਫੜਾਈਆਂ ਚਾਬੀਆਂ

ਨਬਜ਼-ਏ-ਪੰਜਾਬ ਨਿਊਜ਼ ਡੈਸਕ, ਅੰਮ੍ਰਿਤਸਰ, 17 ਦਸੰਬਰ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਓ.ਪੀ ਸੋਨੀ ਨੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਗੈਰ ਸੰਗਠਿਤ ਕਦਮ ਦੀ ਸਖ਼ਤ ਨਿਖੇਧੀ ਕੀਤੀ ਹੈ। ਜਿਸ ਕਾਰਨ 50 ਤੋਂ ਵੱਧ ਉਦਯੋਗਾਂ ਨੂੰ ਆਪਣੀਆਂ ਗਤੀਵਿਧੀਆਂ ਬੰਦ ਕਰਕੇ ਫੈਕਟਰੀਆਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਨੂੰ ਫੜਾਉਣ ਲਈ ਮਜ਼ਬੂਰ ਹੋਣਾ ਪਿਆ। ਸ੍ਰੀ ਸੋਨੀ ਨੇ ਕਿਹਾ ਕਿ ਨੋਟਬੰਦੀ ਕਾਰਨ ਫੈਕਟਰੀਆਂ ਦਾ ਕੰਮ ਚਲਾਉਣ ਲਈ ਰੁਪਏ ਨਾ ਹੋਣ ਅਤੇ ਇਸ ਐਲਾਨ ਤੋਂ ਬਾਅਦ ਬੈਂਕਾਂ ਵੱਲੋਂ ਘੱਟ ਘੱਟ ਰਾਸ਼ੀਆਂ ਨੂੰ ਵੀ ਜ਼ਾਰੀ ਨਾ ਕਰਨ ਨਾਲ ਇਨ੍ਹਾਂ ਉਦਯੋਗਾਂ ਕੋਲ ਕੋਈ ਵਿਕਲਪ ਨਹੀਂ ਬੱਚਿਆ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੈਰ ਸੰਗਠਿਤ ਕਦਮ ਕਾਰਨ ਲੋਕਾਂ ਨੂੰ ਆਪਣੀ ਦੋ ਵਕਤ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਵੀ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਸੀ ਨੂੰ 50 ਉਦਯੋਗਾਂ ਦੀਆਂ ਚਾਬੀਆਂ ਸੌਂਪਣ ਤੋਂ ਪਹਿਲਾਂ, ਨਗਦੀ ਸੰਕਟ ਕਰਕੇ ਉਨ੍ਹਾਂ ਵੱਲੋਂ ਬਿਜਨੇਸ ਚਲਾਉਣ ’ਚ ਅਸਮਰਥ ਹੋਣ ਨਾਲ ਆਪਣੇ ਕੰਮ ਬਦ ਕਰਨ ਦੇ ਫੈਸਲੇ ਦੇ ਪ੍ਰਤੀਕ ਵਜੋਂ ਉਦਯੋਗਾਂ ਦੇ ਪ੍ਰਤੀਨਿਧਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਕਿਹਾ ਕਿ ਉਦਯੋਗ ਆਪਣੇ ਕਰਮਚਾਰੀਆਂ ਤੇ ਮਜ਼ਦੂਰਾਂ ਨੁੰ ਅਦਾਇਗੀਆਂ ਨਹੀਂ ਕਰ ਪਾ ਰਹੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪ੍ਰਵਾਸੀ ਹਨ ਅਤੇ ਉਹ ਨੋਟਬੰਦੀ ਕਾਰਲ ਆਪੋ ਆਪਣੇ ਸ਼ਹਿਰਾਂ ਨੂੰ ਵਾਪਸ ਪਰਤ ਚੁੱਕੇ ਹਨ। ਇਥੋਂ ਤੱਕ ਕਿ ਮੋਦੀ ਸਰਕਾਰ ਦੇ ਐਲਾਨ ਕਾਰਨ 86 ਪ੍ਰਤੀਸ਼ਤ ਤੱਕ ਨਗਦੀ ਮਾਰਕੀਟ ’ਚੋਂ ਬਾਹਰ ਆ ਜਾਣ ਕਾਰਨ ਗਾਹਕ ਹੀ ਗਾਇਬ ਹੈ।
ਸ੍ਰੀ ਸੇਠ ਨੇ ਕਿਹਾ ਕਿ ਅਸੀਂ ਬਿਜਲੀ ਦੇ ਬਿੱਲ, ਸਟਾਫ ਦੀ ਸੈਲਰੀ ਸਮੇਤ ਆਪਣੇ ਲੋੜੀਂਦੇ ਖਰਚੇ ਨਹੀਂ ਕੱਢ ਪਾ ਰਹੇ ਹਾਂ। ਅਜਿਹੇ ’ਚ ਉਦਯੋਗਾਂ ਕੋਲ ਬੰਦ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬੱਚਿਆ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੀ ਮੁਹਿੰਮ ਨੇ ਭਾਵੇਂ ਕੇਂਦਰ ਸਰਕਾਰ ਦੇ ਮਾਲੀਏ ਵਿੱਚ ਵਾਧਾ ਕੀਤਾ ਹੋਵੇ, ਪਰ ਪੰਜਾਬ ਵਰਗੇ ਸੂਬਿਆਂ ਦੇ ਹਾਲਾਤ ਬਿਗੜ ਗਏ ਹਨ, ਜਿਥੇ ਦੋਵੇਂ ਵੈਟ ਤੇ ਸਟੈਂਪ ਡਿਊਟੀ ਹੇਠਾਂ ਖਿਸਕ ਗਏ ਹਨ। ਉਨ੍ਹਾਂ ਨੇ ਜਾਣਨਾ ਚਾਹਿਆ ਹੈ ਕਿ ਮੋਦੀ ਸਰਕਾਰ ਕਿਵੇਂ ਸੂਬਾ ਸਰਕਾਰ ਨੂੰ ਉਸਦੇ ਘਾਟਿਆਂ ਦੀ ਭਰਪਾਈ ਕਰੇਗੀ। ਸੋਨੀ ਨੇ ਨੋਟਬੰਦੀ ਦੀ ਪੂਰੀ ਪ੍ਰੀਕ੍ਰਿਆ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਸਰ੍ਹੇਆਮ ਲੁੱਟ ਕਰਾਰ ਦਿੰਦਿਆਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਘੱਟਣ ਦੇ ਬਾਵਜੂਦ ਪੰਜਾਬ ਵਿੱਚ ਪਟਰੋਲ ਤੇ ਡੀਜ਼ਲ ਦੇ ਰੇਟ ਵੱਧੇ ਸਨ। ਜਿਸ ਤੋਂ ਸਾਫ ਹੁੰਦਾ ਹੈ ਕਿ ਸਰਕਾਰਾਂ ਆਪਣੀ ਭਲਾਈ ਬਾਰੇ ਸੋਚਦਿਆਂ ਲੋਕਾਂ ਨੂੰ ਲੁੱਟਣ ਵਿੱਚ ਵਿਅਸਤ ਹਨ।

Load More Related Articles

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…